ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/31

ਇਹ ਸਫ਼ਾ ਪ੍ਰਮਾਣਿਤ ਹੈ

37
ਮੈਂ ਪੁੰਨੂੰ ਦੀ ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ
38
ਥਲ ਵੀ ਤੱਤਾ ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ
ਰੱਬਾ ਕੇਰਾਂ ਦਸ ਤਾਂ ਸਹੀ
ਕਦੋਂ ਹੋਣਗੇ ਪੁੰਨੂੰ ਨਾਲ਼ ਮੇਲੇ
39
ਯਾਰ ਗੁਆਂਢੋਂ ਉੱਜੜ ਗਏ
ਮੇਰੇ ਦਾਗ ਪਿਆ ਵਿੱਚ ਸੀਨੇ
ਜਿਨ੍ਹਾਂ ਬਾਝੋਂ ਪਲ ਨੀ ਸੀ ਸਰਦਾ
ਗੁਜਰੇ ਸਾਲ ਮਹੀਨੇ
40
ਯਾਰ ਗੁਆਂਢੋਂ ਤੁਰ ਗਏ
ਮੇਰੇ ਦਾਗ ਪਿਆ ਵਿੱਚ ਸੀਨੇ
ਜੀਹਨਾਂ ਬਾਝੋ ਪਲ ਨਾ ਸੀ ਵਸਦੀ
ਹੁਣ ਗੁਜਰੇ ਸਾਲ ਮਹੀਨੇ
41
ਔਹ ਗਏ ਸਨ ਔਹ ਗਏ
ਲੰਘ ਗਏ ਦਰਿਆ
ਰੱਜ ਗੱਲਾਂ ਨਾ ਕੀਤੀਆਂ
ਸਾਡੇ ਮਨੋਂ ਨਾ ਲਥੜਾ ਚਾਅ
42
ਨਦੀ ਕਿਨਾਰੇ ਬੁਲਬੁਲ ਬੈਠੀ
ਦਾਣਾ ਚਬਦੀ ਛੱਲੀ ਦਾ
ਤੂੰ ਤਾਂ ਸਹੁਣਿਆਂ ਪ੍ਰਦੇਸੀਂ ਚੱਲਿਆ
ਮੇਰਾ ਦਿਲ ਨੀ ਲੱਗਣਾ ਕੱਲੀ ਦਾ
43
ਸੁਣ ਸਹੁਣਿਆਂ ਨਿੱਤੀਆਂ ਵਾਲ਼ਿਆਂ ਵੇ
ਤੇਰੇ ਵਰਗਾ ਸੀ ਇਕ ਯਾਰ ਮੇਰਾ
ਰਾਤੀਂ ਰੋਂਦੀ ਨੂੰ ਸੇਜ ਤੇ ਛੱਡ ਗਿਆ
ਗਲ਼ੋਂ ਲੈ ਗਿਆ ਫੁੱਲਾਂ ਦਾ ਹਾਰ ਮੇਰਾ

27