ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/198

ਇਹ ਸਫ਼ਾ ਪ੍ਰਮਾਣਿਤ ਹੈ

ਥੋਨੂੰ ਪਾਵਾਂ ਸ਼ੀਰਨੀ
ਥੋਡੇ ਬਲਦਾਂ ਨੂੰ ਪਾਵਾਂ ਕੱਖ
138
ਆਉਂਦੇ ਜਾਨੀ ਇਊਂ ਆਏ
ਜਿਵੇਂ ਸਰਹੋਂ ਦਾ ਖਿੜਿਆ ਖੇਤ
ਜਾਂਦੇ ਜਾਨੀ ਇਊਂ ਗਏ
ਜਿਵੇਂ ਉੜੇ ਟਿੱਬਿਆਂ ਦੀ ਰੇਤ
139
ਬੰਨਾ ਬੰਨੀ ਲੈ ਚੱਲਿਆ
ਕੁੜਮ ਜੀ ਲੈ ਗਏ ਦਾਤ
ਜਾਨੀ ਪਿੱਛੇ ਪਏ ਫਿਰਨ
ਕੋਈ ਨਾ ਪੁੱਛੇ ਬਾਤ
140
ਕੋਠੇ ਉੱਤੇ ਕੋਠੜੀ
ਹੇਠ ਤਪੇ ਤੰਦੂਰ
ਗਿਣ ਗਿਣ ਲਾਵਾਂ ਰੋਟੀਆਂ
ਖਾਣ ਵਾਲੇ ਜਾਣਗੇ ਦੂਰ
141
ਟੁਰ ਚੱਲੇ ਸਾਜਨ ਟੁਰ ਚੱਲੇ
ਵੇਖ ਮਾਰ ਕੇ ਝਾਤ
ਸੂਰਜ ਘਰ ਨੂੰ ਉਠ ਚਲਿਆ
ਚੜ੍ਹੀ ਆਉਂਦੀ ਰਾਤ



192