ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/146

ਇਹ ਸਫ਼ਾ ਪ੍ਰਮਾਣਿਤ ਹੈ

ਮਿਰਜ਼ਾ ਸਾਹਿਬਾਂ

ਹੁਜਰੇ ਸ਼ਾਹ ਹਕੀਮ ਦੇ
ਇਕ ਜੱਟੀ ਅਰਜ਼ ਕਰੇ
ਮੈਂ ਬਕਰਾ ਦੇਨੀਆਂ ਪੀਰ ਦਾ
ਮੇਰਾ ਸਿਰ ਦਾ ਕੰਤ ਮਰੇ
ਪੰਜ ਸਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ
ਹੱਟੀ ਢਹੇ ਕਰੜ ਦੀ
ਜਿੱਥੇ ਦੀਵਾ ਨਿਤ ਬਲੇ
ਕੁੱਤੀ ਮਰੇ ਫ਼ਕੀਰ ਦੀ
ਜਿਹੜੀ ਚਊਂ ਚਊ ਨਿਤ ਕਰੇ

140