ਨਾਲ ਮੜਕ ਦੇ ਤੁਰਦੀ ਬੇਗੋ ਤੁਰਦੀ ਜਿਉਂ ਮੁਰਗਾਬੀ ਰੇਬ ਪਜਾਮਾ ਪੱਟੀ ਸੋਹੰਦਾ ਪੈਰਾਂ ਵਿਚ ਰਕਾਬੀ ਨਾਲ ਹੁਸਨ ਦੇ ਕਰੇ ਉਜਾਲਾ ਮੱਚਦੀ ਜਿਵੇਂ ਮੁਤਾਬੀ ਇਸ਼ਕ ਬਲੀ ਦੀਆਂ ਚੜ੍ਹੀਆਂ ਲੋਰਾਂ ਝੂਲੇ ਵਾਂਗ ਸ਼ਰਾਬੀ ਮੁਖੜਾ ਬੇਗੋ ਦਾ ਖਿੜਿਆ ਫੁਲ ਗੁਲਾਬੀ