ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਸਤ ਹੋ ਪਰੇਮ ਵਿਚ
ਭੁੱਲ ਗਈਆਂ ਜ਼ਾਰੀਆਂ ।
ਸੋਤੇ ਵੇਲੇ ਧੋਤੇ ਆਕੇ
ਮੂੰਹ ਹੱਥ ਕਲੀਆਂ ਦੇ,
ਦੁਧ ਵਾਂਗ ਚਿੱਟੀਆਂ
ਤ੍ਰੇਲ ਨੇ ਨਿਤਾਰੀਆਂ ।
ਧੰਨ ਧੰਨ ਰਾਤ ਅੱਜ
ਕੰਡਿਆਂ ਵੀ ਬਨ ਠਨ,
ਛਤਰੀਆਂ ਗੁਲਾਬ ਦੀਆਂ
ਸਿਰਾਂ ਤੇ ਸਵਾਰੀਆਂ ।
ਮੋਤੀਆਂ ਦੇ ਨਾਲ ਭਰੀਆਂ
ਫੁੱਲਾਂ ਨੇ ਝਲੂੰਗੀਆਂ ਨੇ,
ਪੱਤਰਾਂ ਦੇ ਕਿੰਗਰੇ ਨੇ
ਸਾਵੀਆਂ ਕਿਨਾਰੀਆਂ ।
ਸੁੱਕਾ ਪੱਤ ਦਿਸੇ ਨਾ ਕੋਈ
ਖਸ਼ੀ ਦੀ ਬਹਾਰ ਵਿਚ,
ਵੱਗ ਵੱਗ ਬੁੱਲਿਆਂ ਨੇ
ਫੇਰੀਆਂ ਬੁਹਾਰੀਆਂ ।
ਵੈਂਹਦੇ ਹੋਏ ਜਲ ਭੀ ਨੇ
ਮੌਜ ਵਿਚ ਆਏ ਹੋਏ,
ਲੈਹਰ ਉੱਤੇ ਲੈਹਰ ਕਰੇ
ਟੱਪ ਕੇ ਸਵਾਰੀਆਂ ।
ਪਾਣੀ ਵਿਚ ਤਾਰਿਆਂ ਨੇ
ਝਿਲ ਮਿਲ ਲਾਈ ਐਸੀ,
ਚਾਂਦੀ ਦੀਆਂ ਬੇੜੀਆਂ
ਜਿਉਂ ਹੋਣ ਕਿਸੇ ਤਾਰੀਆਂ ।
੯੩.