ਪੰਨਾ:ਨੂਰੀ ਦਰਸ਼ਨ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਹੁੱਸੜ ਪਰੇਮੀ ਨੂੰ ਹੋਣ ਲੱਗੇ,
ਪੱਖਾ ਪਰੀ ਹਵਾੜ ਦਾ ਝੱਲਦੀ ਏ ।

ਬੁਝ ਕੇ ਏਸ ਸ਼ਹੀਦ ਦੇ ਸੋਗ ਅੰਦਰ,
ਕੇਸ ਅੱਗ ਨੇ ਧੂਏਂ ਦੇ ਖੋਲ੍ਹ ਦਿੱਤੇ ।
ਸਾਹ ਘੁੱਟਿਆ ਗਿਆ ਹਵਾੜ ਦਾ ਭੀ,
ਫੁੱਟ ਫੁੱਟ ਕੇ ਅੱਥਰੂ ਡੋਲ੍ਹ ਦਿੱਤੇ ।

ਓੜਕ ਬੈਠ ਗਏ ਤੇਗ਼ ਦੀ ਛਾਂ ਹੇਠਾਂ,
ਸੀਖਾਂ ਤਿਖੀਆਂ ਵਿੱਚ ਖਲੋਣ ਵਾਲੇ ।
ਦਿੱਤਾ ਸੀਸ ਤੇ ਨਾਲੇ ਅਸੀਸ ਦਿੱਤੀ,
ਧੰਨ ਧੰਨ ਕੁਰਬਾਨ ਇਹ ਹੋਣ ਵਾਲੇ ।
ਹਾਏ ! ਲੋਥ ਪਵਿੱਤ੍ਰ ਹੈ ਪਈ ਕੱਲੀ,
ਸਿਦਕੀ ਲੈ ਚੱਲੇ ਗੱਡੇ ਢੋਣ ਵਾਲੇ ।
ਬੈਠੇ ਗੁਰੂ ਗੋਬਿੰਦ ਸਿੰਘ ਦੂਰ ਪਿਆਰੇ,
ਸਿੱਖੀ ਸਿਦਕ ਦੇ ਹਾਰ ਪਰੋਣ ਵਾਲੇ ।
ਐਸੇ ਜ਼ੁਲਮ ਦੀ ਵੇਖਕੇ 'ਸ਼ਰਫ਼' ਝਾਕੀ,
ਮੇਰਾ ਖ਼ੂਨ ਸਰੀਰ ਦਾ ਸੁੱਕ ਗਿਆ ।
ਡਰ ਕੇ ਤਾਰਿਆਂ ਨੇ ਅੱਖਾਂ ਮੀਟ ਲਈਆਂ,
ਚੰਨ ਬੱਦਲੀ ਦੇ ਹੇਠ ਲੁੱਕ ਗਿਆ ।
- - -


੯੧.