ਪੰਨਾ:ਨੂਰੀ ਦਰਸ਼ਨ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਸੁਨਹਿਰੀ ਕਲੀਆਂ’’ ਬਧੀਮਾਨੀ ਦੇ ਕੋਰਸ ਵਿਚ ਹੈ । ਏਸੇ ਉੱਤੇ ਆਪ ਨੂੰ ੭੫੦) ਇਨਾਮ ਮਿਲਿਆ ਸੀ ਟੈਕਸਟ ਬੁਕ ਕਮੇਟੀ ਪੰਜਾਬ ਲਾਹੌਰ ਵਲੋਂ'। ਆਪ ਦੀਆਂ ਕੁਝ ਫੁਟਕਲ ਕਵਿਤਾਵਾਂ ਅਖ਼ਬਾਰ ਮੌਜੀ, ਹੰਸ, ਰਣਜੀਤ ਨਗਾਰਾ, ਫਲਵਾੜੀ ਆਦਿ ਰਿਸਾਲਿਆਂ ਵਿਚ ਮਿਲਣਗੀਆਂ, ਉਹ ਜਿਹੜੀਆਂ ਅਜੇ ਕਿਤਾਬੀ ਅਕਾਰ ਵਿਚ ਨਹੀਂ ਲਿਆਂਦੀਆਂ ਗਈਆਂ । ਆਪ ਦੀ ਰਚਨਾਂ ‘ਸ਼ਰਫ-ਨਿਸ਼ਾਨੀਂ ਵੀ , ਪ੍ਰਕਾਸ਼ਤ ਹੋ ਚੁਕੀ ਹੈ, ਜਿਸ ਵਿਚ ਆਪ ਦੀ ਆਯੂ ਦੇ ਪਹਿਲੇ ਭਾਗ ਦੀਆਂ ਰਚਨਾਵਾਂ ਪੇਮ, ਮਨ-ਤੰਗ ਆਦਿ ਸਿਰਲੇਖਾਂ ਹੇਠ ਸ਼ਸ਼ੋਭਤ ਹਨ ।

ਏਸ ਪੁਸਤਕ ਦਾ ਵਿਸ਼ਯ

ਜਿਹਾ ਕੁ ਪਾਠਕ , ਜਾਣਦੇ ਹਨ ਏਸ ਪੁਸਤਕ ਦਾ ਵਿਸ਼ਯ ਦਸਾਂ ਗੁਰੂ ਸਾਹਿਬਾਂ ਦੀ ਉਸਤਤੀ ਹੈ । ਉਸਤਤੀ ਵੀ ਉਹ ਜਿਹੜੀ ਸਿਤਿਹਾਸ-ਮਿੱਲਤ ਹੋਵੇ ਅਤੇ ਕਵਿਤਾ ਦੀ ਤੱਕੜੀ ਉੱਤੇ ਰੀਤਲਦੀ ਹੋਵੇ, ਜਿਸ ਵਿਚ ਨਿਸਬਤ ਅਤੇ ਉਪਯੋਗਤਾ ਦਾ ਗੁਣ ਉਪਸਥਿਤ ਹੋਵੇ ਅਤੇ ਜਿਹੜੀ ਸਿੱਖ ਪੰਥ ਦੇ ਅਨਯਾਨੀਆਂ ਤੋਂ ਸ਼ਲਾਘਾ ਦਾ ਨਜ਼ਰਾਨਾ ਜ਼ਬਰਦਸਤੀ ਵਸਲ ਕਰ ਸਕੇ । ਗੁਰੂ ਘਰ ਦੇ ਮੁਸਲਮਾਨ ਉਸਤਤ ਕਰਨ ਵਾਲਿਆਂ ਵਿਚੋਂ ਆਪ ਕੋਲੇ ਹੀ ਨਿੱਤਰੇ ਹਨ। ਪਤਾ ਨਹੀਂ ਪਹਿਲੀਆਂ ਪੰਜਾਂ ਪਾਤਸ਼ਾਹੀਆਂ ਦਿਆਂ ' ਭੱਟਾਂ ਵਿਚੋਂ ਕੋਈ ਮੁਸਲਮਾਨ ਸੱਜਣ ਵੀ ਸੀ ਜਾਂ ਨਹੀਂ, ਨਾ ਹੀ ਦਸਮ ਪਿਤਾ ਜੀ ਦਿਆਂ ਕਵੀਆਂ ਵਿਚੋਂ ਕਿਸੇ ਮੁਸਲਮਾਨ ਕਵੀ ਦਾ ਹੋਣਾ ਇਤਿਹਾਸ ਦੁਆਰਾ ਪ੍ਰਸਿੱਧ ਹੈ । ਭਾਈ ਮਰਦਾਨੇ ਜੀ ਦੀ ਕੋਈ ਗਰ ਉਸਤਤੀ ਸਾਡੇ ਤੀਕ ਨਹੀਂ ਪਹੁੰਚੀ ।