ਪੰਨਾ:ਨੂਰੀ ਦਰਸ਼ਨ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬਾਲਾ

ਦਿਲ ਦੀ ਕੁਫ਼ਰ ਸਿਆਹੀ ਮਿਟ ਗਈ,
ਕੀਤਾ ਨੂਰ ਉਜਾਲਾ ।
ਵੇਖ ਗੁਰੂ ਦੇ ਨੈਣ ਨਸ਼ੀਲੇ,
ਹੋ ਗਿਆ ਉਹ ਮਤਵਾਲਾ ।
ਹੇਰੇ ਫੇਰੇ, ਹਰਦਮ ਫੇਰੇ
ਮਨ ਮਣਕੇ ਦੀ ਮਾਲਾ,-
ਧੂੜ ਚਰਨ ਦੀ 'ਸ਼ਰਫ਼' ਹੋਇਆ ਜਦ
ਜਗ ਵਿੱਚ ਬਣਿਆ *ਬਾਲਾ ।
--o--

ਮਰਦਾਨਾ

ਜਗਦੀ ਜੋਤ ਡਿੱਠੀ ਜਦ ਨੂਰੀ,
ਉੱਡ ਆਯਾ ਪਰਵਾਨਾ ।
ਨਾਨਕ ਨਾਮ ਪਯਾਰੇ +ਪੀ "ਪੀ" ਦੀ,
ਮਦ ਪੀ ਹੁਯਾ ਦਿਵਾਨਾ ।
ਲੋਕੀਂ ਕਹਿਣ 'ਦੀਵਾਨਾ' ਉਸਨੂੰ,
ਉਹ ++'ਦੁਰ-ਦਾਨਾ' ਦਾਨਾ,
'ਸ਼ਰਫ਼' ਪਿਆਰੇ ਜ਼ਿੰਦਾ ਹੋਯਾ,
ਮਰ ਮਰ ਕੇ ਮਰਦਾਨਾ ।
--o--


*ਉੱਚਾ। +ਪ੍ਰੀਤਮ । ++ਸੱਚਾ ਮੋਤੀ ।

੩੨.