ਪੰਨਾ:ਨੂਰੀ ਦਰਸ਼ਨ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਦਿਨ ਕਿਹਾ ਦਸਮੇਸ ਦੀ ਮੂਰਤੀ ਨੂੰ,
ਇਹਦਾ ਅਰਥ ਤਾਂ ਮੈਨੂੰ ਸਮਝਾ ਦੇਣਾ?
ਕਦੀ ਭਗਤ ਬਣਨਾ ਕਦੀ ਲੁਕ ਜਾਣਾ,
ਕਦੀ ਗੁਰੂ ਬਣਕੇ ਦਰਸ਼ਨ ਆ ਦੇਣਾ?
ਕਿਹਾ ਆਪ ਨੇ ਸੁਣੀਂ ਤੂੰ ਭੋਲਿਆ ਓ,
ਮੇਰੀ ਸੰਗਤ ਨੂੰ ਨਾਲੇ ਸੁਣਾ ਦੇਣਾ।
ਸੂਰਜ ਵਾਂਗ ਉਹ ਡੁੱਬਦੇ ਨਿਕਲਦੇ ਨੇ,
ਜਿਨ੍ਹਾਂ ਹੋਵੇ ਹਨੇਰ ਮਿਟਾ ਦੇਣਾ।

ਬੁੱਧੂ ਸ਼ਾਹ ਵਾਂਗੂੰ ਜਿਨ੍ਹਾਂ ਪੁੱਤ ਵਾਰੇ,
ਸਣੇ ਕੁਲਾਂ ਉਹ ਤਾਰ-ਸੰਤੋੜ ਦਿੱਤੇ।
ਕਾਲੇ ਖ਼ਾਂ ਵਰਗੇ ਹੋ ਗਏ ਮੂੰਹ ਕਾਲੇ,
ਕਰਕੇ ਜਿਨ੍ਹਾਂ ਇਕਰਾਰ ਤ੍ਰੋੜ ਦਿੱਤੇ।

ਰਾਮ ਰਾਵਣ ਦਾ ਜੁੱਧ ਭੀ ਹੋਯਾ ਐਸਾ,
ਪਰਲੋ ਤੀਕ ਭੀ ਨਹੀਂ ਭੁਲਾਉਣ ਵਾਲਾ।
ਮਹਾਂ ਭਾਰਤ ਦਾ ਨਕਸ਼ਾ ਭੀ ਜੱਗ ਉੱਤੋਂ,
ਕੋਈ ਨਹੀਂ ਜੰਮਿਆਂ ਅਜੇ ਮਿਟਾਉਣ ਵਾਲਾ।
ਜੇ ਇਕ ਕੀੜੇ ਨੂੰ ਵੇਖੀਏ ਗਹੁ ਕਰਕੇ,
ਉਹ ਭੀ ਆਪੇ ਲਈ ਜਾਨ ਗਵਾਉਣ ਵਾਲਾ।
ਐਪਰ ਕਿਸੇ ਦੇ ਦੁਖ ਤੇ ਸੁਖ ਬਦਲੇ,
ਡਿੱਠਾ ਤੈਨੂੰ ਹੀ ਬੰਸ ਲੁਟਾਉਣ ਵਾਲਾ।

ਸ਼ਿਵਜੀ ਗੰਗਾ ਵਗਾਈ ਸੀ ਲਿਟਾਂ ਵਿੱਚੋਂ,
ਤੁਸਾਂ ਖੰਡੇ ਚੋਂ ਅੰਮ੍ਰਿਤ ਨਚੋੜ ਦਿੱਤੇ।
ਚਿੜਕੇ ਆਨ ਉੱਤੋਂ ਚਿੜੀਆਂ ਤੇਰੀਆਂ ਨੇ,
ਫੜਕੇ ਬਾਜ਼ਾਂ ਦੇ ਪਹੁੰਚੇ ਤ੍ਰੋੜ ਦਿੱਤੇ।

ਪੀਰਾ-ਉਚ ਦਿਆ ਦਿਲਾਂ ਵਿੱਚ ਰੁਚ ਦਿਆ ਵੇ,
ਰਿੱਧੀ ਸਿੱਧੀ ਅਚਰਜ ਵਿਖਾ ਗਿਓਂ।

੧੧੮.