ਪੰਨਾ:ਨੂਰੀ ਦਰਸ਼ਨ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈਆਂ ਜੀਹਨੇ ਜ਼ਾਲਮਾਂ ਤੋਂ
ਆਨ ਕੇ ਨੇ ਵਾਰੀਆਂ ।
-- --


ਪਟਣੇ ਤੋਂ ਵਿਦੈਗੀ


ਪਟਣੇ ਅੰਦਰ ਫਿਰੀ ਦੁਹਾਈ,
ਚੱਲੇ ਗੁਰੂ ਜੀ ਪਿਆਰੇ,
ਬਾਲਕ ਬੱਚੇ ਨਾਰਾਂ ਆਈਆਂ,
ਹੁੰਮ ਹੁੰਮਾ ਕੇ ਸਾਰੇ ।

ਲੈਣ ਬਲਾਈਆਂ ਵਾਰੇ ਜਾਵਣ
ਰੋ ਰੋ ਕੇ ਮੁਟਿਆਰਾਂ,
ਮਾਤਾ ਗੁਜਰੀ ਗਿਰਦੇ ਹੋਈਆਂ
ਆਨ ਸ਼ਹਿਰ ਦੀਆਂ ਨਾਰਾਂ ।

ਚਰਨ ਪਵਿਤਰ ਫੜਦੀ ਕੋਈ,
ਕਢਦੀ ਸੀ ਕੋਈ ਹਾੜੇ:-
ਮਾਤਾ ਜੀ ਨਾ ਪਾਓ ਸਾਨੂੰ,
ਸੈ ਕੋਹਾਂ ਦੇ ਪਾੜੇ !

ਬਾਝ ਗੋਬਿੰਦ ਸਾਹਿਬ ਦੇ ਜੇੜ੍ਹੇ
ਪੀ ਨਾ ਸੱਕਣ ਪਾਣੀ,
ਰੋ ਰੋ ਕੇ ਉਹ ਪੱਲੇ ਫੜਦੇ,
ਯਾਰ ਸੁਹੇਲੇ ਹਾਣੀ ।

ਕੋਈ ਆਖੇ 'ਯਾਰ ਗੋਬਿੰਦ ਜੀ !
ਏਹ ਕੀ ਦਿਲ ਵਿਚ ਆਈਆਂ ?

੯੭