ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਸਮਝਣ ਲਈ ਦਲੀਲ ਨਹੀਂ ਬਣਦਾ, ਸਗੋਂ ਨਾਇਕ ਲਈ ਸੰਕਟ ਦੀ ਸਥਿਤੀ ਵਿਚੋਂ ਨਿਕਲਣ ਦਾ ਬਹਾਨਾ ਬਣਦਾ ਹੈ, ਆਪਣੇ ਸੰਕਟ ਨੂੰ ਸਮਝਣ ਦੀ ਮਜਬੂਰੀ ਤੋਂ ਛੁਟਕਾਰਾ ਦੁਆ ਕੇ। ਸਾਰੀ ਕਹਾਣੀ ਕਿਸੇ ਪਰਾ-ਭੌਤਕ ਮਸਲੇ ਨੂੰ ਹਲ ਨਹੀਂ ਕਰਦੀ ਸਗੋਂ ਮਨੁੱਖਾ ਪ੍ਰਕਿਰਤੀ ਉਤੇ ਵੱਖੋ ਵੱਖਰੇ ਨਾਂ ਤੋਂ ਚਾਨਣਾ ਪਾਉਂਦੀ ਹੈ। ਆਪਣੇ ਵਿਸਥਾਰ ਵਿਚ ਹੀ ਇਹ ਮਨੁੱਖੀ ਅਨੁਭਵ ਦੇ ਵੱਖ ਵੱਖਰੇ ਪੱਧਰਾਂ ਉਤੇ ਚਾਨਣ ਪਾਉਂਦੀ ਹੈ। 'ਖੂਖਾਂ ਪੁੱਟਣ' ਵਾਲੀ ਘਟਨਾ, ਜਦੋਂ ਮੌਲਵੀ ਇਸ ਦੀ ਹਕੀਕਤ ਤੋਂ ਇਨਕਾਰੀ ਹੈ ਰਿਹਾ ਹੈ ਸ਼ਾਇਦ ਇਸ ਲਈ ਕਿ ਉਹ ਸਰੀਰਕ ਪੱਖੋਂ ਇਸ ਅਨੁਭਵ ਦੀ ਅਵਸਥਾ ਤੋਂ ਲੰਘ ਚੁੱਕਾ ਹੈ। (ਜਾਂ ਕਿ ਉਹ ਜਾਣਦਾ ਹੈ? ਪਰ ਖਚਰਾ ਹੈ, ਜਿਸ ਲਈ ਉਹ ਹਕੀਕਤ ਮੰਨਣ ਤੋਂ ਇਨਕਾਰੀ ਹੈ?) ਇਕ ਹੋਰ ਘਟਨਾ ਵਿਚ ਭਾਵਕ ਤੀਖਣਤਾ ਦਾ ਵੇਗ ਗਿਆਨ-ਇੰਦਰਿਆਂ ਨੂੰ ਗੁਮਰਾਹ ਕਰ ਕੇ ਸੱਚ ਨੂੰ ਆਪਣੇ ਮੰਤਵ ਅਨੁਸਾਰ ਢਾਲ ਰਿਹਾ ਹੈ। ('ਚਮਾਰੀ' ਤੇ 'ਸੁਨਿਆਰੀ' ਵਿਚ ਨਿਖੇੜ ਕਰਨ ਦੀ ਅਸਮਰਥਾ।) ਇਸ ਤਰ੍ਹਾਂ ਨਾਲ ਕਹਾਣੀ ਦਾ ਸਾਰਾ ਵਸਤੂ ਹਕੀਕਤ ਨੂੰ ਦੇਖਣ, ਪਛਾਨਣ ਅਤੇ ਸਮਝਣ ਦੇ ਪੜਾਵਾਂ ਵਿਚਲੀ ਵਿਥ ਨੂੰ ਨਿਖੇੜਦਾ ਹੈ। ਪਰ ਇਹ ਵਸਤੂ-ਵੰਡ ਹੈ, ਵਿਸ਼ਾ ਨਹੀਂ। ਵਿਸ਼ੇ ਦੇ ਪੱਖੋਂ, ਇਹ ਕਹਾਣੀ ਮਨੁੱਖੀ ਪ੍ਰਕਿਰਤੀ ਵਿਚ ਲਕੀ ਚੰਗਿਆਈ ਦੇ ਹੱਕ ਵਿਚ ਇਕ ਨਗ਼ਮਾ ਹੈ। ਅਤੇ ਨਾਇਕ ਜੇ ਇਸ ਨਗਮੇਂ ਤੋਂ ਪ੍ਰਭਾਵਤ ਹੁੰਦਾ ਹੋਇਆ ਵੀ ਇਸ ਨੂੰ ਸਮਝ ਨਹੀਂ ਸਕਦਾ ਤਾਂ ਇਸ ਲਈ ਕਿ ਉਹ ਇਸ ਨੂੰ ਸਿਰਫ਼ ‘ਮੁਹੱਬਤ' ਦੇ ਸ਼ਬਦਾਂ ਵਿਚ ਹੀ ਨਹੀਂ, 'ਪੈਸੇ' ਦੇ ਅਰਥਾਂ ਵਿਚ ਵੀ ਦੇਖ ਰਿਹਾ ਹੈ।

ਕਹਾਣੀ ਵਿਚ ਪੇਸ਼ ਬਿੰਬ ਦੀ ਜਟਿਲਤਾ ਦੇ ਬਾਵਜੂਦ ਇਸ ਨੂੰ ਇਕ ਇਕਾਈ ਵਜੋਂ ਪਛਾਨਣ ਦਾ ਇਕ ਹੋਰ ਯਤਨ ਅਸੀਂ ਇਸੇ ਸੰਦ ਦੀ ਕਹਾਣੀ ਕੁਲਸੁਮ ਦੇ ਵਿਸ਼ਲੇਸ਼ਣ ਨਾਲ ਕਰ ਸਕਦੇ ਹਾਂ। ਇਸੇ ਕਹਾਣੀ ਦੀ ਮੂਲ ਘਟਨਾ ਲਿੰਗ ਦੁਆਲੇ ਘੁੰਮਦੀ ਹੈ ਅਤੇ ਇਹ ਗੱਲ ਕਹਾਣੀ ਦੇ ਵਸਤੂ ਦੀ ਠੀਕ ਛਾਣੇ ਵਿਚ ਰੁਕਾਵਟ ਬਣ ਜਾਂਦੀ ਹੈ। ਇਹ ਦਤ ਦੁੱਗਲ ਦੀਆਂ ਬਹੁਤ ਸਾਰੀਆਂ ਕਹਾਣੀਆਂ ਨਾਲ ਵਾਪਰਦਾ ਹੈ। ਜਿਸ ਚੀਜ਼ ਨੂੰ ਲੇਖਕ ਬੋਧ ਕਰਾਉਣ ਦੇ ਇਕ ਸਾਧਨ ਵਜੋਂ ਵਰਤ ਰਿਹਾ ਹੈ, ਉਹੀ ਚੀਜ਼ ਬੱਧ ਕਰਾਉਣ ਦੇ ਰਾਹ ਵਿਚ ਵਿਘਣ ਬਣ ਬੈਠਦੀ ਹੈ। ਕਸੂਰ ਉਸ ਅਪ੍ਰੌਢ ਸੂਝ ਦਾ ਹੁੰਦਾ ਹੈ, ਜਿਹੜੀ ਬਿੰਬ ਦੇ ਅਰਥ ਸਮਝਣ ਨਾਲੋਂ ਬਿੰਬ ਵਿਚ ਹੀ ਫਸ ਕੇ ਰਹਿ ਜਾਂਦੀ ਹੈ।

ਇਸ ਕਹਾਣੀ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਘਟਨਾ ਨਾਲ ਸੰਬੰਧਿਤ ਮੂਲ ਪਾਤਰ ਕੌਣ ਅਤੇ ਕਿਸੇ ਤਰ੍ਹਾਂ ਦੇ ਲੋਕ ਹਨ, ਅਤੇ ਇਹ ਘਟਨਾ ਕਿ ਹਾਲਤਾਂ ਵਿਚ ਵਾਪਰ ਰਹੀ ਹੈ।

ਕਹਾਣੀ ਦਾ ਇਕ ਪਾਤਰ ਬੁੱਢਾ ਬਾਬਾ ਹੈ। ਜੇ ਅਸੀਂ ਉਸ ਦੇ ਬੁੱਢੇ ਬਾਬੇ ਹੋਣ ਉਤੇ ਹੀ ਉਹ ਸਾਰੇ ਚੰਗੇ ਭਾਵ ਉਸ ਨਾਲ ਬੰਨ੍ਹ ਦੇਈਏ, ਜਿਹੜੇ ਬਜ਼ੁਰਗਾਂ ਨਾਲ ਬੱਝੇ ਹੁੰਦੇ ਹਨ ਤਾਂ ਇਹ ਸਾਡੀ ਗ਼ਲਤੀ ਹੋਵੇਗੀ। ਜਿਸ ਬੋਲੀ ਵਿਚ ਉਹ ਮਾਸਟਰ ਨੂੰ ਨਿਉਂਦਾ

84