ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਹੋ ਸਕਦਾ ਹੈ (ਜਿਸ ਵਿਚੋਂ ਕੌਮੀ ਮਨਫ਼ੀ ਨਹੀਂ ਹੁੰਦਾ)। ਪਰ ਇਸ ਧਾਸੇ ਅਜੇ ਯਤਨ ਨਹੀਂ ਹੋਏ, ਹਾਲਾਂ ਕਿ ਇਹਨਾਂ ਯਤਨਾਂ ਦੇ ਫਲਦਾਇਕ ਸਿੱਟੇ ਨਿਕਲਣ ਦੀ ਸੰਭਾਵਨਾ ਪੂਰੀ ਹੈ।

ਇਹਨਾਂ ਯਤਨਾਂ ਦੀ ਗੈਰਹਾਜ਼ਰੀ ਵਿਚ ਸਾਡੇ ਕੋਲ ਵਿਧਾ-ਨਿਖੇੜ ਦਾ ਇਕੋ ਇਕ ਆਧਾਰ ਉਹ ਅੰਸ਼ ਰਹਿ ਜਾਂਦਾ ਹੈ, ਜਿਸ ਉਧਰ ਲਗਭਗ ਸਾਰੇ ਹੀ ਕਹਾਣੀਕਾਰ ਸਿਧਾਂਤਕਾਰਾਂ ਨੇ ਅਤੇ ਆਲੋਚਕ-ਸਿਧਾਂਤਕਾਰਾਂ ਨੇ ਵੀ ਜ਼ੋਰ ਦਿੱਤਾ ਹੈ। ਇਹ ਅੰਸ਼ ਨਿੱਕੀ ਕਹਾਣੀ ਦੇ ਵਸਤ ਨੂੰ ਨਿਰਧਾਰਿਤ ਕਰਦਾ ਹੈ, ਜਿਸ ਵਿਚੋਂ ਉਸ ਦੇ ਰੂਪ ਦੀ ਸੀਮਾ ਨਿਕਲਦੀ ਹੈ। ਸੁਜਾਨ ਸਿੰਘ ਅਨੁਸਾਰ, 'ਕਹਾਣੀ ਕਿਸੇ ਦੇ ਜੀਵਨ ਦੀ ਕਿਸੇ ਖ਼ਾਸ ਮਕਸਦ-ਸਹਿਤ ਘਟਨਾ ਦਾ ਪ੍ਰਕਾਸ਼' ਹੁੰਦੀ ਹੈ। ਸੇਖੋਂ ਅਨੁਸਾਰ ਕਹਾਣੀ ਵਿਚ ਇਕ ਪਾਤਰ ਜਾਂ ਪਾਤਰਾਂ ਦੇ ਛੋਟੇ ਜਹੇ ਟੱਬਰ 'ਤੇ ਇਕ ਘਟਨਾ ਦਾ ਵਰਤਣਾ ਦਰਸਾਇਆ ਜਾਂਦਾ ਹੈ। ਛੋਟੀ ਕਹਾਣੀ ਦਾ ਵਸਤੁ ਬੁਧੀ ਦੀ ਇਕ ਰਮਜ਼, ਇਕ ਇਸ਼ਾਰਾ ਹੁੰਦਾ ਹੈ। ਦੁੱਗਲ ਅਨੁਸਾਰ 'ਕਹਾਣੀ ਪੜ੍ਹ ਕੇ ... ਪਾਠਕ ਨੂੰ ਇੰਝ ਮਹਿਸੂਸ ਹੋਣਾ ਚਾਹੀਦਾ ਹੈ ਕਿ ਸ ਤੌਰ 'ਤੇ ਉਸ ਨੇ ਇਕ ਇਕੱਲੀ ਚੀਜ਼ ਦਾ ਤਜਰਬਾ ਕੀਤਾ ਹੈ, ਕੋਈ ਇਕ ਗੱਲ ਸਾਫ਼ ਹੋ ਜਾਵੇ, ਕਿਸੇ ਇਕ ਅੰਗ 'ਤੇ ਰੌਸ਼ਨੀ ਧਵੋ, ਕਿਸੇ ਇਕ ਵਾਕਿਆ ਦਾ ਵਰਨਣ ਹੋਵੇ। ਮੈਂ ਮੰਨਦਾ ਹਾਂ, ਕਿਸੇ ਇਕ ਨੁਕਤੇ 'ਤੇ ਧਿਆਨ ਰੱਖ ਕੇ ਕਲਾਕਾਰ ਜੋ ਮਰਜ਼ੀ ਸੁ ਕਰੇ, ਜਿਥੇ ਮਰਜ਼ੀ ਸੂ ਜਾਏ, ਜਦੋਂ ਤੱਕ ਉਹ ਪਾਠਕਾਂ ਦੀਆਂ ਨਜ਼ਰਾਂ ਵਿਚ ਇਕ ਇਕੱਲੀ ਚੀਜ਼ ਜਿਸ ਨੂੰ ਉਸ ਸ਼ੁਰੂ ਵਿਚ ਹੱਥ ਪਾਇਆ ਸੀ ਰੱਖ ਸਕਦਾ ਹੈ, ਉਹ ਕਾਮਯਾਬ ਕਹਾਣੀ ਲੇਖਕ ਹੈ।' ਡਾ. ਦੀਵਾਨਾ ਅਨੁਸਾਰ ਕਹਾਣੀ ਤਾਂ ਇੱਕ ਗੱਲ ਦੀ ਗਵਾਹੀ ਭਰਦੀ ਹੈ। ਪ੍ਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਕਸੇਲ ਅਨੁਸਾਰ 'ਨਿੱਕੀ ਕਹਾਣੀ ਦਾ ਵਿਸ਼ਾ ਪ੍ਰਭਾਵਸ਼ਾਲੀ ਤੇ ਨਾਟਕੀ ਘਟਨਾ ਵਾਲਾ ਹੀ ਹੋ ਸਕਦਾ ਹੈ।

ਇਸ ਤੋਂ ਛੁੱਟ ਪ੍ਰਭਾਵ ਦੀ ਏਕਤਾ ਅਤੇ ਇਕਾਗਰਤਾ ਉਧਰ ਸਭ ਨੇ ਜ਼ੋਰ ਦਿਤਾ ਹੈ।

ਪਰ ਇਸ ਇਕ ਪਾਤਰ, ਜਾਂ ਪਾਤਰਾਂ ਦੇ ਇਕ ਟੱਬਰ, ਇਕ ਘਟਨਾ, ਇਕ ਰਮਜ਼, ਇਕ ਇਸ਼ਾਰੇ, ਇਕੱਲੀ ਚੀਜ਼, ਇਕ ਗੱਲ, ਇਕ ਵਾਕਿਆ ਦਾ ਸਰੂਪ ਕੀ ਹੈ? ਉਦਾਹਰਣ ਵਜੋਂ, ਕੀ ਇਕ ਘਟਨਾ ਜਾਂ ਇਕ ਪਾਤਰ ਦਾ ਕੋਈ ਨਿਰੋਲ ਸਰੁਪ ਹੁੰਦਾ ਹੈ? ਕੀ ਕੋਈ ਐਸੀ ਸਥਿਤੀ ਹੋ ਸਕਦੀ ਹੈ ਕਿ ਸਾਡੇ ਸਾਹਮਣੇ ਸਿਰਫ਼ ਇਕ ਘਟਨਾ ਹੀ ਆਵੇ, ਹੋਰ ਕੁਝ ਨਹੀਂ ? ਇਸ ਤਰਾਂ ਦੀ ਗੱਲ ਦੀ ਸਿਰਫ਼ ਕਲਪਣਾ ਹੀ ਕੀਤੀ ਜਾ ਸਕਦੀ ਹੈ, ਹਕੀਕਤ ਚ ਇਹ ਸੰਭਵ ਨਹੀਂ। 'ਫਟ ਕੇ ਆਪਣਾ ਅਸਲਾ ਦੱਸਣ ਵਾਲੀ ਘਟਨਾ ਵੀ ਆਪਣਾ ਹਨ ਅਤੇ ਅਸਰ ਰੱਖਦੀ ਹੈ ਅਤੇ ਇਹ ਕਾਰਨ ਅਤੇ ਅਸਰ ਵੀ ਆਪਣੇ ਆਪ ਵਿਚ ਘਟਨਾਵਾਂ ਹੀ ਹੋਣਗੇ। ਇਸੇ ਤਰ੍ਹਾਂ ਘਟਨਾ ਨੂੰ ਪਾਤਰ ਨਾਲੋਂ ਅਤੇ ਪਾਤਰ ਨੂੰ ਦੂਜੇ ਪਾਤਰਾਂ ਨਾਲੋਂ ਵੱਖ ਕਰ ਕੇ ਦੇਖਣਾ ਅਸੰਭਵ ਹੈ। ਨਿਰੋਲ ਰੂਪ ਵਿਚ ਪੇਸ਼ ਕੀਤਾ ਗਿਆ ਵਿਚਾਰ

68