ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤਲਾਸ਼ · ਕਥਾ-ਸ਼ਾਸਤਰ ਦੀ - 3

(ਵਿਧੀ-ਮੂਲਕ ਸਮੱਸਿਆਵਾਂ ਅਤੇ ਸਮਾਧਾਨ)

ਵਿਧੀ ਵਿਗਿਆਨ ਵਿਚ ਖੋਜ ਦੇ ਢੰਗ-ਤਰੀਕੇ, ਖੋਜ ਦੇ ਸੰਦ, ਸ਼ਾਮਗ੍ਰੀ ਇਕੱਠੀ ਕਰਨ ਦੀਆਂ ਵਿਧੀਆਂ, ਲੇਖ-ਰਚਨਾ ਦੇ ਨਿਯਮਾਂ, ਕਾਂ, ਪੁਸਤਕਾਵਲੀ ਦੇਣ ਦੇ ਤਰੀਕੇ ਆਦਿ ਤਾਂ ਆ ਹੀ ਜਾਂਦੇ ਹਨ, ਪਰ ਉਕਤ ਬਾਰੇ ਅਮਲਾਂ ਦੇ ਦੌਰਾਨ ਵੀ ਅਤੇ ਇਹਨਾਂ ਤੋਂ ਪ੍ਰਾਪਤ ਹੁੰਦੇ ਸਿੱਟਿਆਂ ਦੀ ਪੇਸ਼ਕਾਰੀ ਸਮੇਂ ਵੀ ਵਿਧੀ-ਵਿਗਿਆਨ ਦੇ ਪਖੋਂ ਪ੍ਰਾਥਮਿਕ ਮੰਤਕੀ ਅਤੇ ਦਾਰਸ਼ਨਿਕ ਆਧਾਰ ਉਤੇ ਇਕਸਾਰਤਾ ਕਾਇਮ ਰੱਖਣ ਦੀ ਅਤੇ ਅਸੰਗਤੀਆਂ ਤੋਂ ਬਚਣ ਦੀ ਹੁੰਦੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਧਿਐਨ ਹੇਠਲੇ ਖੇਤਰ ਦੀ ਵਿਸ਼ੇਸ਼ ਪ੍ਰਕਿਰਤੀ ਨੂੰ ਧਿਆਨ ਵਿਚ ਰਖਦਿਆਂ ਖੋਜ ਅਤੇ ਪੇਸ਼ਕਾਰੀ ਨੂੰ ਵੱਧ ਤੋਂ ਵੱਧ ਵਸਤੂਪਰਕ ਰਖਿਆ ਜਾਏ, ਆਤਮਪਰਕ ਰਾਵਾਂ ਅਤੇ ਨਿਰੀਖਣਾਂ ਨੂੰ ਇਸ ਵਿਚ ਨਾ ਲਿਆਂਦਾ ਜਾਏ ਅਤੇ ਸਾਮਾਨੀਕਰਨਾਂ ਦਾ ਆਧਾਰ ਵਧ ਤੋਂ ਵਧ ਵਿਸ਼ਾਲ ਨਿਰੀਖਣਾਂ ਅਤੇ ਤੱਥਾਂ ਨੂੰ ਬਣਾਇਆ ਜਾਏ ਅਤੇ ਇਸ ਗੱਲ ਦਾ ਖ਼ਿਆਲ ਰਖਿਆ ਜਾਵੇ ਕਿ ਇਸ ਤਰ੍ਹਾਂ ਕੱਢੇ ਗਏ ਸਿੱਟੇ ਪ੍ਰੱਤਖ, ਪ੍ਰਮਾਣਿਕ ਅਤੇ ਪੜਤਾਲੇ ਜਾ ਸਕਣ ਵਾਲੇ ਤੱਥਾਂ ਦੀ ਉਲੰਘਣਾ ਨਾ ਕਰਨ।
ਅਸੀਂ ਪਿਛਲੇ ਦੋ ਅਧਿਆਵਾਂ ਵਿਚ ਨਿੱਕੀ ਕਹਾਣੀ ਦਾ ਸ਼ਾਸਤਰ ਘੜਣ ਦੇ ਯਤਨਾਂ ਦੀ ਪੁਣ-ਛਾਣ ਕੀਤੀ ਹੈ। ਇਸ ਪੁਣ-ਛਾਣ ਦੇ ਦੌਰਾਨ ਅਸੀਂ ਵੱਖੋ ਵੱਖਰੇ ਸੂਤਰਾਂ ਨੂੰ ਉਘਾੜਦਿਆਂ ਉਹਨਾਂ ਉਪਰ ਕਿਤੇ ਕਿਤੇ ਆਲੋਚਨਾਤਮਕ ਟਿੱਪਣੀਆਂ ਵੀ ਕੀਤੀਆਂ ਹਨ। ਪਰ ਪਿਛਲੇ ਅਧਿਆਵਾਂ ਵਿਚਲੀਆਂ ਇਹਨਾਂ ਟਿੱਪਣੀਆਂ ਦੀ ਸੀਮਾ ਪ੍ਰਤੱਖ ਮੰਤਕੀ ਅਜੋੜਤਾਵਾਂ ਨੂੰ ਉਘਾੜਣਾ ਜਾਂ ਸਪਸ਼ਟ ਦਿਸਦੇ ਯਥਾਰਥ ਨਾਲੇ ਤਰਾਂ ਦੇ ਬੇਮੇਲ ਹੋਣ ਵੱਲ ਧਿਆਨ ਦੁਆਉਣਾ ਸੀ। ਕਿਉਂਕਿ, ਜਿਵੇਂ ਕਿ ਉਪਰ ਕਿਹਾ ਗਿਆ ਹੈ, ਕਿਸੇ ਵੀ ਲਿਖਤ ਦੀ ਪਹਿਲੀ ਵਿਧੀ-ਵਿਗਿਆਨਕ ਲੋੜ ਇਹ ਹੈ ਕਿ ਉਹ ਮੰਤਕੀ ਅਜੋੜਤਾਵਾ ਤੋਂ ਰਹਿਤ ਹੋਵੇ ਅਤੇ ਪ੍ਰਤੱਖ ਯਥਾਰਥ ਦੀ ਉਲੰਘਣਾ ਨਾ ਕਰਦੀ ਹੋਵੇ, ਖ਼ਾਸ ਕਰਕੇ ਜੋ ਪ੍ਤੱਰਖ ਯਥਾਰਥ ਨੂੰ ਹੀ ਦਲੀਲ ਦਾ ਆਧਾਰ ਬਣਾਇਆ ਗਿਆ ਹੋਵੇ, ਜਿਵੇਂ ਕਿ ਭੁਗੋਲਿਕ ਸਥਿਤੀ ਅਤੇ ਸਾਹਿਤਕ ਵਿਅੰਜਨਾਂ ਵਿਚਕਾਰ ਸੰਬੰਧ ਨਿਸਚਿਤ ਕਰਨ ਵਿਚ।

62