ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾ ਸਕਦਾ। ਤਾਂ ਗੱਲ ਕੀ ਬਣੀ ? ਸਾਨੂੰ ਦੱਸਿਆ ਜਾਂਦਾ ਹੈ ਕਿ 'ਈਮਾਨਦਾਰੀ ਸਚਾਈ ਦਾ ਬਦਲ ਨਹੀਂ!' ਅਰਥਾਤ ਕੋਈ ਝੂਠ ਬੋਲ ਕੇ ਵੀ ਈਮਾਨਦਾਰ ਹੋ ਸਕਦਾ ਹੈ ਅਤੇ ਬੇਈਮਾਨ ਹੋ ਕੇ ਵੀ ਸੱਚਾ ਹੋ ਸਕਦਾ ਹੈ।

ਤਾਂ ਸਚਾਈ ਕਿੱਥੇ ਹੈ · ? ਸਚਾਈ ਚੁੱਪ ਰਹਿਣ ਵਿਚ ਹੈ, ਅਤੇ ਇਹ ਕੰਮ ਕਹਾਣੀਕਾਰਾਂ ਨੇ 'ਇਸ ਪ੍ਰਕਾਰ ਦੀਆਂ ਉਕਤੀਆਂ ਤੋਂ ਗੁਰੇਜ਼' ਕਰਕੇ ਕੀਤਾ ਹੈ। ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਚੁੱਪ ਰਹਿ ਕੇ ਉਹ ਈਮਾਨਦਾਰ ਰਹੇ ਹੋਣ ਜਾਂ ਨਾ, ਪਰ ਸੱਚੇ ਜ਼ਰੂਰ ਹਨ।

ਪੈਰੇ ਦੀਆਂ ਆਖ਼ਰੀ ਸਤਰਾਂ ਤੋਂ ਸਾਨੂੰ ਪਤਾ ਲਗਦਾ ਹੈ ਕਿ 'ਖ਼ੁਸ਼ਕਿਸਮਤੀ ਨਾਲ ਕਹਾਣੀ-ਕਲਾ ਦੀ ਪ੍ਰਕਿਰਤੀ ਦੀ ਪੁਣ-ਛਾਣ ਕਰਨ ਵਾਲੇ ਕਥਾ-ਸ਼ਾਸਤਰ ਦੀ ਕੋਈ ਪੱਕੀ ਪੀਡੀ ਪਰੰਪਰਾ ਵੀ ਸਥਾਪਤ ਨਹੀਂ ਹੋਈ।' ਪੱਕੀ-ਪੀਡੀ ਪਰੰਪਰਾ ਨੂੰ ਸਥਾਪਤ ਹੋਇਆ ਸਮਝਣ ਲਈ ਕਿੰਨੇ ਸਮੇਂ ਦੀ ਜ਼ਰੂਰਤ ਸਮਝੀ ਜਾਣੀ ਚਾਹੀਦੀ ਹੈ ? ਜੇ ਕਿਸੇ ਵਿਧਾ ਦੀ ਆਪਣੀ ਉਮਰ ਕੁਝ ਦਹਾਕੇ ਹੋਵੇ ਅਤੇ ਨਾਲ ਹੀ ਉਸ ਦਾ ਸ਼ਾਸਤਰ ਘੜਣ ਦੇ, ਵੀ ਯਤਨੇ ਸ਼ੁਰੂ ਹੋ ਗਏ ਹੋਣ, ਤਾਂ ਇਸ ਨੂੰ ਪਰੰਪਰਾ ਮੰਨਿਆ ਜਾ ਸਕਦਾ ਹੈ ਜਾਂ ਨਹੀਂ ? 'ਵਿਕੋਲਿਤ੍ਰੀਆਂ ਕਹਾਣੀਆਂ ਜਾਂ ਕਹਾਣੀ - ਸੰਗ੍ਰਹਿਆਂ ਦੀ ਆਲੋਚਨਾ ਕਰਨ ਵੇਲੇ ਕਿਸੇ ਆਲੋਚਕ ਨੇ ਕੁਝ ਬੱਝਵੇਂ ਨੇਮਾਂ ਨੂੰ ਆਪਣੀ ਕਸਵੱਟੀ ਨਹੀਂ ਬਣਾਇਆ।' ਸਚਮੁਚ ! ਇਸ ਤੋਂ ਪਹਿਲਾਂ ਦੀ ਸਾਡੀ ਸਾਰੀ ਬਹਿਸ ਇਸੇ ਕਥਨ ਦੀ ਪੁਸ਼ਟੀ ਕਰਦੀ ਹੈ !

ਇਹ ਸਾਰਾ ਲੇਖ ਇਕ ਐਸੇ ਵਿਸ਼ੇ ਬਾਰੇ ਲਿਖਿਆ ਗਿਆ ਹੈ, ਜਿਸ ਬਾਰੇ ਲਿਖੇ ਜਾਣ ਦੀ ਲੋੜ ਨਹੀਂ ਕਿਉਂਕਿ 'ਏਸ ਕਲਾ ਨੂੰ ਨਾ ਕਿਸੇ ਮੁਸ਼ਕਲ ਕੁਸ਼ਾ ਦੇਵਤੇ ਦੀ ਮੁਹਤਾਜੀ ਹੈ, ਨਾ ਕਿਸੇ ਗੁੰਝਲਦਾਰ ਸਾਹਿਤ-ਸ਼ਾਸਤਰ ਦੀ।' ਸਗੋ ਜਿਸ ਬਾਰੇ ਨਾਂ ਲਿਖਿਆ ਹੋਣਾ ਅਤੇ ਜਿਸ ਦੀ ਕੋਈ ਪੱਕੀ ਪੀਡੀ ਪਰੰਪਰਾ ਨਾ ਹੋਣਾ ਇਕ ਖ਼ੁਸ਼ਕਿਸਮਤੀ ਵਾਲੀ ਗੱਲ ਹੈ। ਇਹ ਖ਼ੁਸ਼ਕਿਸਮਤੀ, ਵਾਲੀ ਗੱਲ ਇਸ ਲਈ ਹੈ, ਕਿਉਂਕਿ 'ਸ਼ਾਸਤਰ ਨਾ ਚਾਹੁੰਦੇ ਹੋਇਆਂ ਵੀ ਸਿਰਜਨ ਨੂੰ ਕਿਸੇ ਨਾ ਕਿਸੇ ਪ੍ਰਕਾਰ ਦੇ ਬੰਧਨ ਵਿਚ ਬੰਨ ਲੈਦਾ ਹੈ।' ਸਗੋਂ ਸਿਧਾਂਤ-ਨਿਰੂਪਣ ਨੂੰ ਤਾਂ ਮੌਕਾ ਹੀ ਉਦੋਂ ਮਿਲਦਾ ਹੈ ਜਦੋਂ 'ਰਚਨਾ-ਵਿਧੀ ਆਪਣੇ ਆਪ ਨੂੰ ਦੁਹਰਾਉਂਦੀ ਹੈ ਅਤੇ ਪੈਰ ਪੈਰ ਥਿਰ ਹੋ ਕੇ ਆਪਣੀ ਤਾਜ਼ਗੀ-ਗੁਆ ਬੈਠਦੀ ਹੈ। ਇਸ ਲਈ ਪੜ੍ਹੇ-ਲਿਖੇ ਲੋਕਾਂ ਵਿਚਕਾਰ ਕਾਵਿ-ਸ਼ਾਸਤਰ ਨੂੰ ਆਦਰਯੋਗ ਸਥਾਨ ਮਿਲਣਾ ਕੋਈ ਬਹੁਤੀ ਪ੍ਰਸ਼ੰਸਨੀ ਗੱਲ ਨਹੀਂ ਕਿਉਕਿ ਫਿਰ 'ਕਵੀਆਂ ਨੂੰ ਚਾਹੁੰਦੇ ਨਾ ਚਾਹੁੰਦੇ ਕਾਵਿ-ਪੰਡਤਾਂ ਦੀ ਗੱਲ ਸੁਣਨੀ ਪੈਂਦੀ ਹੈ। ਇਸ ਪ੍ਰਕਾਰ ਉਹ ਕਾਵਿਰਚਨਾ ਤੋਂ ਪਹਿਲਾਂ ਹੀ ਉਸ ਦੀ ਖ਼ੁਦਮੁਖਤਾਰ ਹਸਤੀ ਤੋਂ ਇਨਕਾਰੀ ਹੋ ਜਾਂਦੇ ਹਨ।' ਕਾਵਿ-ਸ਼ਾਸਤਰੀ ਤਾਂ ਆਪਣਾ ਸ਼ਾਸਤਰ ਕਵਿਤਾ ਪੜ੍ਹ ਕੇ ਉਸ ਦੇ ਆਧਾਰ ਉਤੇ ਹੀ ਰਚਦਾ ਹੈ, ਪਰ ਇਹ ਦਾਅਵਾ ਪਹਿਲੀ ਵਾਰੀ ਕੀਤਾ ਜਾ ਰਿਹਾ ਹੈ ਕਿ ਕਵਿਤਾ ਵੀ ਕਾਵਿਸ਼ਾਸਤਰ ਧੜ੍ਹ ਕੇ ਹੀ ਰਚੀ ਜਾਂਦੀ ਹੈ। ਇਸੇ ਕਰਕੇ ਕਾਵਿ-ਸ਼ਾਸਤਰ ਦੀ ਲੋੜ ਵੀ ਹੈ ਅਤੇ