ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿੱਕੀ ਕਹਾਣੀ ਨੂੰ ਪਰਿਭਾਸ਼ਿਤ ਕਰਨ ਵਿਚ ਇਹ ਲੇਖਕ ਸੂਤਰ ਸੰਤ ਸਿੰਘ ਸੇਖੋਂ ਦਾ ਲੈਂਦੇ ਹਨ ਪਰ ਉਸ ਦੀ ਵਿਆਖਿਆ ਡਾ. ਗੋਪਾਲ ਸਿੰਘ ਵਾਲੀ ਕਰਦੇ ਹਨ। ਉਹਨਾਂ ਅਨੁਸਾਰ ਨਿੱਕੀ ਕਹਾਣੀ ਵਿਚ "ਜੀਵਨ ਦੀ ਕੇਵਲ ‘ਇਕ ਘਟਨਾ ਦਾ ਨਾਟਕੀ ਵਰਨਣ ਹੁੰਦਾ ਹੈ।" ਪਰ ਸੇਖੋਂ ਜਿਥੇ ਨਾਟਕੀਅਤਾ ਨੂੰ ਬੋਧਾਤਮਕ ਕਾਰਜ ਨਾਲ ਜੋੜਦਾ ਹੈ, ਉਥੇ ਇਹ ਲੇਖਕ ਡਾ. ਗੋਪਾਲ ਸਿੰਘ ਵਾਂਗ ਇਸ ਨੂੰ ਘਟਨਾ ਦਾ ਤਿੱਖਾ, ਝਟਪਟਾ ਤੇ ਹੈਰਾਨੀਭਰਿਆ ਬਿਆਨ' ਸਮਝਦੇ ਹਨ। 'ਘਟਨਾ ਦਾ ਨਾਟਕੀ ਹੋਣਾ ਅਤੇ ਫਿਰ ਉਸ ਦਾ ਨਾਟਕੀ ਤੇ ਝਟਪਟਾ ਬਿਆਨ ਅੱਜ ਦੀ ਨਿੱਕੀ-ਕਹਾਣੀ ਦੇ ਦੋ ਵਿਸ਼ੇਸ਼ ਤੇ ਅਤਿ-ਲੋੜੀਦੇ ਲੱਛਣ ਹਨ। ਇਹਨਾਂ ਲੇਖਕਾਂ ਅਨੁਸਾਰ ਪ੍ਰਭਾਵ ਨੂੰ ਇਕਾਗਰ ਰੱਖਣਾ' ਵੀ ਨਾਟਕੀ ਗੁਣ ਭਰਨ ਦਾ ਸਭ ਤੋਂ ਵਿਸ਼ੇਸ਼ ਢੰਗ ਹੈਂ। ਅਤੇ 'ਪਰਭਾਵ ਦੀ ਇਕਾਗਰਤਾ ਨਿੱਕੀ ਕਹਾਣੀ ਦੀ ਸਭ ਤੋਂ ਵੱਡੀ ਲੋੜ ਹੈ।' ਸੰਤ ਸਿੰਘ ਸੇਖੋਂ ਦੇ ਕਥਨ - ਘਟਨਾ ਦੇ ਵੇਗ, ਝਕਾਉ ਤੇ ਤਣਾਉ ਦਾ ਤੋੜ ਅਜਿਹਾ ਨਾਟਕੀ ਜਿਹਾ ਹੋਣਾ ਚਾਹੀਦਾ ਹੈ ਕਿ ਉਸ ਵੇਲੇ ਪਾਠਕ ਦੀ ਨਜ਼ਰ ਅੱਗੇ ਸਾਰੀ ਦੀ ਸਾਰੀ ਘਟਨਾ ਜਾਣੋ' ਸਾਕਾਰ ਹੋ ਜਾਵੇ ਤੇ ਇਸ ਦਾ ਨਾਟਕੀ ਮੰਤਵ ਪ੍ਰਗਟ ਹੋ ਜਾਵੇ' -- ਨੂੰ ਤੱਤ ਰੂਪ ਵਿਚ ਅਪਣਾਉਂਦੇ ਹੋਏ ਉਹ ਇਸ ਦੀ ਵਿਆਖਿਆ 'ਆਤਸ਼ਬਾਜ਼ ਦੇ ਚਲਾਏ ਗਏ ਅਨਾਰ' ਨਾਲ ਕਰਦੇ ਹਨ, ਜਿਸ ਦਾ ਅਰਥ 'ਪਰਭਾਵ ਦਾ ਇਕਹਿਰਾ ਤੇ ਇਕ ਖ਼ਾਸ ਨੁਕਤੇ (ਸਿੱਖਰ) ਉਤੇ ਇਕਾਗਰ ਹੋ ਕੇ ਇਕਦਮ ਫੋਟਣਾ ਹੈ।' ਇਹਨਾਂ ਲੇਖਕਾਂ ਦੀ ਇਹ ਉਦਾਹਰਣ ਕਹਾਣੀ ਦੇ ਰੂਪ ਦੀ ਵਿਆਖਿਆ ਦਾ ਇਕ ਪੱਕਾ ਤੱਤ ਬਣ ਗਈ ਜਿਸ ਨੂੰ, ਜਿਵੇਂ ਕਿ ਅਸੀਂ ਦੇਖਾਂਗੇ, ਡਾ. ਹਰਿਭਜਨ ਸਿੰਘ ਵੀ ਜਿਉਂ ਦਾ ਤਿਉਂ ਅਪਣਾ ਲੈਂਦਾ ਹੈ।

ਅੱਗੇ ਜਾ ਕੇ ਇਹ ਨਾਟਕੀਅਤਾ ਤਿੰਨ ਏਕਤਾਵਾਂ ਦਾ ਰੂਪ ਧਾਰਨ ਕਰ ਲੈਂਦੀ ਹੈ। ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਕਹਾਣੀ ਨੂੰ ਕਦੇ ਵੀ ਉਸ ਦੇ ਘੇਰੇ ਤੋਂ ਬਾਹਰ ਨਹੀ' ਜਾਣ ਦੇਂਦੀ ਅਤੇ ਇਸ ਦੁਆਰਾ ਬੜੀ ਛੇਤੀ ਕਹਾਣੀ ਦੇ ਆਸ਼ੇ ਪਰਭਾਵ ਦੀ ਏਕਤਾ ਚ ਇਕਾਗਰਤਾ ਨੂੰ ਪਾਇਆ ਜਾ ਸਕਦਾ ਹੈ।' ਪਰ ਤਾਂ ਵੀ ਪਰਭਾਵ ਦੀ ਏਕਤਾ ਪਰਾਪਤ ਕਰਨ ਦੇ ਸਾਧਨ ਵਜੋਂ ਲੇਖਕ ਤਿੰਨ ਏਕਤਾਵਾਂ ਦੀ ਸਿਰਫ਼ ਸਿਫ਼ਾਰਿਸ਼ ਹੀ ਕਰਦੇ ਹਨ, ਇਹ ਅਨਿਵਾਰੀ ਚੀਜ਼ ਨਹੀਂ, ਕਿਉਂਕਿ ਕਈ ਲੇਖਕ ਇਨ੍ਹਾਂ ਤਿੰਨ ਏਕਤਾਵਾਂ ਦੇ ਬੰਧਨ ਦਾ ਉਲੰਘਨ ਵੀ ਕਰਦੇ ਹਨ' ਪਰ ਇਸ ਗੱਲ ਨਾਲ ਸਾਰੇ ਸਹਿਮਤ ਹਨ ਕਿ ਪਰਭਾਵ ਦੀ ਏਕਤਾ ਨੂੰ ਨਹੀਂ ਤੋੜਨਾ ਚਾਹੀਦਾ।

ਕਹਾਣੀ ਦੇ ਨਿੱਕੇਪਣ ਦੀ ਸੀਮਾ ਨਿਸ਼ਚਤ ਕਰਦਿਆਂ ਇਹ ਲੇਖਕ ਐਡਗਰ ਐਲਨ ਪੋ ਦਾ 'ਅੱਧੇ ਘੰਟੇ ਤੋਂ' ਦੋ ਘੰਟੇ ਤਕ' ਦਾ ਅਤੇ ਫ਼ਾਰਸਟਰ ਦਾ ‘ਦਸ ਕੁ ਹਜ਼ਾਰ ਸ਼ਬਦਾਂ ਦਾ ਮਾਪ ਪੇਸ਼ ਕਰਦੇ ਹਨ। ਪਰ ਇਹਨਾਂ ਵਿਚੋਂ ਚੋਣ ਕਰਨ ਲੱਗਿਆਂ ਉਹ ਦੁਬਿਧਾ ਵਿਚ ਅਤੇ ਸਵੈ-ਵਿਰੋਧ ਵਿਚ ਫਸ ਜਾਂਦੇ ਹਨ। ਇਕ ਪਾਸੇ ਤਾਂ ਉਹ ਕਹਿੰਦੇ ਹਨ ਕਿ 'ਸਮੇਂ ਦੀ ਖਾਸ ਹੱਦਬੰਦੀ ਦੀ ਕਰੜੀ ਪਾਲਣਾ ਨਹੀਂ ਹੋਣੀ ਚਾਹੀਦੀ। ਲੇਖਕ ਦੀ ਆਪਣੀ