ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਠਕ ਨੂੰ? ਤੁਸੀਂ ਸਮਾਜੀ, ਰਾਜਨੀਤਕ, ਧਾਰਮਿਕ, ਸਦਾਚਾਰੀ ਕੁਰੀਤੀਆਂ, ਕੁਪੱਬਾਂ, ਕੁਕਰਮ, ਕੁਵਿਚਾਰ ਨੰਗੇ ਕਰ ਕਰ ਕੇ ਨਿਰੀ Drain inspector' 'ਚੂੜਿਆਂ ਦੇ ਜਮਾਂਦਾਰ' ਦੀ ਹੀ ਡਿਉਟੀ ਤਾਂ ਨਹੀਂ ਦੇ ਰਹੇ।" ਡਾ. ਦੀਵਾਨ ਦੇ ਇਹਨਾਂ ਕਥਨਾਂ ਦੀ ਮਹੱਤਾ ਇਸ ਤੋਂ ਵੀ ਪ੍ਰਗਟ ਹੋ ਜਾਂਦੀ ਹੈ ਕਿ ਜਦੋਂ ਦੁੱਗਲ ਨੇ ਆਪਣੇ ਅਤੇ ਹੋਰ 'ਅਗਾਂਹ ਵਧੂਆਂ' ਦੇ ਕੁਰਾਹੇ ਪਏ ਹੋਣਾ ਅਤੇ ਗ਼ਲਤ ਸੋਚਣੀ ਦਾ ਸ਼ਿਕਾਰ ਹੋਏ ਹੋਣਾ ਮੰਨਿਆਂ ਤਾਂ ਉਸ ਨੇ ਤੁਲਨਾ 'ਨਾਲੀਆਂ ਵਿਚੋਂ ਗੰਦ ਉਛਾਲਣ' ਦੀ ਹੀ ਦਿੱਤੀ ਸੀ। ਮਗਰੋਂ ਸਾਧਾਰਨ ਮਨੁੱਖ ਦੀ ਸਾਧਾਰਨਤਾ ਦੇ ਨਾਅਰੇ ਹੇਠ ਪ੍ਰਕਿਰਤੀਵਾਦ ਅਤੇ ਨੰਗੀ ਸੈਕਸ ਨੂੰ ਇਨਕਲਾਬੀ ਕਾਰਜ ਦੱਸਣ ਵਾਲੇ ਲੇਖਕਾਂ ਲਈ ਵੀ ਡਾ. ਦੀਵਾਨਾ ਦਾ ਇਹ ਵਰਣਨ ਸਾਰਥਕਤਾ ਰੱਖਦਾ ਹੈ। ਉਹ ਵੀ ਅਸਲ ਵਿਚ ਇਨਕਲਾਬ ਨਹੀਂ ਲਿਆ ਰਹੇ ਸ਼ਰੀ 'ਡਰੇਨ ਇਨਸਪੈਕਟਰੀ' ਹੀ ਕਰ ਰਹੇ ਹਨ, ਬੜੇ ਮਾਨ ਨਾਲ ਅਤੇ ਬਿਨਾਂ ਕਿਸੇ ਖ਼ਰਚ ਭੱਤੇ ਦੇ; ਨਿਰੀ ਵਾਹ ਵਾਹ ਖੱਟਣ ਲਈ।

ਡਾ, ਦੀਵਾਨਾ ਅਨੁਸਾਰ ਨਿੱਕੀਆਂ ਘਟਨਾਵਾਂ ਦਾ ਮਹੱਤਵ ਉਹਨਾਂ ਦੇ ਨਿੱਕੇਪਣ ਕਰਕੇ ਨਹੀਂ। ਜੇ ਕੋਈ ਘਟਨਾ ਤੁਹਾਡਾ ਧਿਆਨ ਖਿੱਚਦੀ ਹੈ ਤਾਂ ਉਸ ਵਿਚ ਜ਼ਰੂਰ ਕੋਈ ਸਮਝਣ ਵਾਲੀ ਗੱਲ ਹੋਵੇਗੀ, ਜਿਹੜੀ ਆਮ ਜੀਵਨ ਲਈ ਮਹੱਤਵ ਰੱਖਦੀ ਹੋਵੇ! ਪਰ ਤਾਂ ਵੀ ਕਹਾਣੀ ਸਿੱਖਿਆ ਨਹੀਂ ਦੇਂਦੀ:

ਕਹਾਣੀ ਨਾ ਕਿਸੇ ਨੂੰ ਕਹਿੰਦੀ ਹੈ ਨਿਆਂ ਕਰ, ਤੇ ਨਾ ਕਹਿੰਦੀ ਹੈ ਅਨਿਆਂ ਕਰ, ਉਹ ਤਾਂ ਕਿਸੇ ਇਕ ਗੱਲ ਦੀ ਗਵਾਹੀ ਹੀ ਭਰਦੀ ਹੈ, ਜੋ ਵੇਖੀ ਹੈ ਅਤੇ ਜਿਸ ਵਿਚ ਕਹਾਣੀ ਨੂੰ ਕੋਈ ਦਿਲ-ਖਿੱਚਵੀ, ਮੂਰਖ ਸੱਚੇ ਦੀ ਕੋਈ ਸਚਿਆਈ, ਵੱਡਿਆਂ ਦੀ ਵਡਿਆਈ, ਮਨੁੱਖ ਦੀ ਕੋਈ ਵਿਸ਼ੇਸ਼-ਬਿਸੇਖ ਮਨੁੱਖਤਾ, ਸ਼ੱਕੀ ਦਾ ਕੋਈ ਖ਼ਾਸ ਹਸਾਊ ਜਾਂ ਰੁਆਉ ਸ਼ੱਕ ਨਜ਼ਰ ਪਾਇਆ ਹੈ।

ਸੋ ਕਹਾਣੀ ਕਿਸੇ ਇਕ ਗੱਲ ਦੀ ਗਵਾਹੀ ਹੀ ਭਰਦੀ ਹੈ। ਪਰ ਇਹ ਗੱਲ ਕੋਈ ਇਕਹਿਰੀ ਜਿਹੀ ਚੀਜ਼ ਨਹੀਂ, ਸਗੋਂ ਕਹਾਣੀਕਾਰ ਗਾਗਰ ਵਿਚ ਸਾਗਰ ਭਰ ਦੇਂਦਾ ਹੈ। ਪਾਤਰਾਂ ਬਾਰੇ ਆਪ ਕੁਝ ਨਾ ਕਹਿ ਕੇ ਉਹਨਾਂ ਦੀ ਨਿੱਕੀ ਜਿਹੀ ਕਬਣੀ ਬਚਨੀ ਤੋਂ ਸਾਰੇ ਲੁਕਾਅ ਉਘੜਵਾ ਦੇਂਦਾ ਹੈ, ਤੇ ਸਾਰਾ ਸੌਦਰਜ ਤੇ ਨੰਗੇਜ ਖੁੱਲਵਾ' ਦੇਂਦਾ ਹੈ। ਕਹਾਣੀ ਵਿਚ ਗੱਲ ਇਕ ਹੀ ਹੋਵੇ, ਪਰ ਉਹ ਗੱਲ ਆਪਣੀ ਸਰਬੰਗਤਾ ਵਿਚ ਉੱਘੜ ਕੇ ਸਾਹਮਣੇ ਆਏ। ਇਸ ਵਾਸਤੇ ਜ਼ਰੂਰੀ ਹੈ ਕਿ ਲੇਖਕ 'ਕਾਰਨਾਂ ਕਾਰਜਾਂ' ਦੇ ਸੰਬੰਧ ਦਾ ਪੂਰਾ ਹਿਸਾਬ ਰੱਖੇ।' ਲੇਖਕ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਉਹ ਜੀਵਨ ਦੇ ਕਿਹੜੇ ਤੇ ਕਿਤਨੇ ਟੋਟੇ ਨੂੰ ਚਿਤਰ ਰਿਹਾ ਹੈ। ਉਸ ਟੋਟੇ ਤੇ ‘ਕੌਣ ਕੌਣ ਤੁਰਦੇ ਹਨ! ਉਹਨਾਂ ਦਾ ਕੀ ਹਸ਼ਰ ਹੁੰਦਾ ਹੈ? ਕਿਵੇਂ ਉਹ ਕੱਲਿਆਂ ਕੰਮ ਕਰ ਕੇ ਜੁੱਟਾਂ 'ਤੇ

ਪਰਭਾਉ ਪਾਉਂਦੇ ਹਨ ਤੇ ਜੁੱਟਾਂ ਵਿਚ ਵਿਚਰ ਕੇ ਕੱਲੇ ਦੁਕੱਲੇ ਆਪਣੇ ਆਪੇ ਉਤੇ

40