ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਅਨੁਸਾਰ 'ਛੋਟੀ ਕਹਾਣੀ ਦੀ ਘਟਨਾ ਦਾ ਚੜਾਉ ਤੇ ਉਤਰਾਉ ਵੱਡੇ ਨਾਟਕ ਜਾਂ ਨਾਵਲ ਵਿਚਲਾ ਨਹੀਂ ਹੋ ਸਕਦਾ, ਕਿਉਂਕਿ ਇਸ ਦਾ ਆਕਾਰ ਛੋਟਾ ਹੁੰਦਾ ਹੈ, ਪਰ ਤਾਂ ਵੀ ਇਸ ਵਿਚ ਇਸ ਚੜਾਉ-ਉਤਰਾਉ ਦਾ ਪ੍ਰਤਿਬਿੰਬ ਜਿਹਾ ਹੋਣਾ ਚਾਹੀਦਾ ਹੈ। ਇਸ ਘਟਨਾ ਦੇ ਵੇਗ, ਝਕਾਉ ਤੇ ਤਣਾਉ ਦਾ ਤੋੜ ਅਜਿਹਾ ਨਾਟਕੀ ਜਿਹਾ ਹੋਣਾ ਚਾਹੀਦਾ ਹੈ ਕਿ ਉਸ ਵੇਲੇ ਪਾਠਕ ਦੀ ਨਜ਼ਰ ਅੱਗੇ ਸਾਰੀ ਦੀ ਸਾਰੀ ਘਟਨਾ ਜਾਣੇ ਸਾਕਾਰ ਹੋ ਜਾਵੇ ਤੇ ਇਸ ਦਾ ਨਾਟਕੀ ਮੰਤਵ ਪ੍ਰਗਟ ਹੋ ਜਾਵੇ। ਇਥੇ ਚੜਾਉ, ਉਤਰਾਉ, ਝੁਕਾਉ, ਤਣਾਉ ਆਦਿ ਦਾ ਅਰਥ ਸਿਰਫ਼ ਇਹ ਹੀ ਲਿਆ ਜਾ ਸਕਦਾ ਹੈ ਕਿ ਕਹਾਣੀ ਵਿੱਚ ਕਾਰਜ ਦੀ ਗਤੀ ਹੋਣੀ ਚਾਹੀਦੀ ਹੈ ਅਤੇ ਇਸ ਗਤੀ ਦਾ ਰੁਖ਼ ਆਪਣੇ ਤੋੜ (ਸਿਖਰ?) ਵੱਲ ਹੋਣਾ ਚਾਹੀਦਾ ਹੈ, ਜਿਥੇ ਜਾ ਕੇ ਸਾਰੀ ਘਟਨਾ ਵੀ ਅਤੇ ਇਸ ਦਾ ਮੰਤਵ ਵੀ ਸਪਸ਼ਟ ਹੋ ਜਾਏ। ਇਹ ਨਕਤਾ ਪੰਜਾਬੀ ਵਿੱਚ ਕਥਾ-ਸ਼ਾਸਤਰ ਦਾ ਕਿਸੇ ਨਾ ਕਿਸੇ ਤਰਾਂ ਲਗਭਗ ਸਥਾਈ ਅੰਗ ਬਣ ਗਿਆ ਹੈ।

ਪਰ ਆਪਣੇ ਉਪਰ ਦਿੱਤੇ ਨਿਯਮਾਂ ਨੂੰ ਆਪਣੀਆਂ ਹੀ ਕਹਾਣੀਆਂ ਉਪਰ ਲਾਗੂ ਕਰਨ ਲੱਗਿਆਂ ਸੇਖੋਂ ਨੂੰ ਵੀ ਕਿੰਤੂ ਪਰੰਤੂ ਦਾ ਆਸਰਾ ਲੈਣਾ ਪੈਂਦਾ ਹੈ। ਉਸ ਦੇ ਆਪਣੇ ਬਿਆਨ ਮੁਤਾਬਕ ਹੀ, ਉਪ੍ਰੋਕਤ ਸਾਰੇ ਅੰਸ਼ ਤਾਂ ਕਿਸੇ ਕਹਾਣੀ ਵਿਚ ਵੀ ਮੌਜੂਦ ਨਹੀਂ ਜਦ ਕਿ ਰੀਪੋਰਤਾਜ, ਵੀ ਨਿੱਕੀ ਕਹਾਣੀ ਦਾ ਹੀ ਰੂਪ ਬਣ ਕੇ ਸਾਹਮਣੇ ਆਉਂਦਾ ਹੈ। ਤਾਂ ਕੀ ਇਹ ਸ਼ੁੱਧ ਰੂਪ ਵਿੱਚ ਕਹਾਣੀਆਂ ਨਹੀਂ? ਜਾਂ ਫਿਰ ਉਪਰ ਘੜਿਆ ਗਿਆ ਕੇ ਸ਼ਾਸਤਰ ਕਿਸੇ ਪੱਖੋਂ ਉਣਾ ਹੈ?

ਸੇਖੋਂ ਵੱਲੋਂ ਕਾਇਮ ਕੀਤੇ ਕਥਾ-ਸ਼ਾਸਤਰ ਵਿੱਚ ਕੇਂਦਰੀ ਸਥਾਨ ਘਟਨਾ ਅਤੇ ਉਸ ਦੀ ਨਾਟਕੀਅਤਾ ਨੂੰ ਦਿੱਤਾ ਗਿਆ ਹੈ। ਪਰ ਅੱਧੀ ਵਾਟ (1954) ਵਿੱਚ ਇਹ ਦਸਦਿਆਂ ਹੋਇਆ ਕਿ ਮੇਰੀ ਕਹਾਣੀ ਵਿੱਚ ਕੀ ਕੁਝ ਨਹੀਂ ਉਹ ਲਿਖਦਾ ਹੈ - 'ਮੇਰੀਆ ਕਹਾਣੀਆਂ ਵਿੱਚ ਘਟਨਾ ਦਾ ਵਰਨਣ ਬਹੁਤ ਘੱਟ ਹੁੰਦਾ ਹੈ। ਸੱਚ ਪੁੱਛੋ ਤਾਂ ਇਹ ਇੱਕ ਤਰਾਂ ਨਾਲ ਕਹਾਣੀਆਂ ਹੀ ਨਹੀਂ ਹੁੰਦੀਆਂ। ਇਹ ਕੁਝ ਹੋਰ ਹੁੰਦੀਆਂ। ਲੈ, ਜੇ ਮੈਂ ਇ ਦੱਸਣ ਤੋਂ ਅਸਮਰੱਥ ਹਾਂ, ਕਿਉਂਕਿ ਮੇਰਾ ਸੰਕਲਪ ਇਥੇ ਕੇਵਲ ਇਹ ਦੱਸਣ ਦਾ ਹੈ? ਮੇਰੀਆਂ ਕਹਾਣੀਆਂ ਵਿਚ ਕੀ ਕੁਝ ਹੈ ਨਹੀਂ।' ਸੋ 1943 ਤੋਂ 1951 ਤੱਕ ਪੁੱਜਦੇ ਸੇਖੋਂ ਆਪਣੇ ਕਥਾ-ਸ਼ਾਸਤਰ ਉਪਰ ਅਮਲ ਕਰਨ ਵਿਚ ਪੁਖ਼ਤਗੀ ਦਿਖਾਉਣ ਦਾ ਆਪਣੀ ਕਬਾ-ਸ਼ਾਸਤਰ ਦੀ ਬਿਸਾਤ ਲਪੇਟ ਕੇ ਕੱਛੇ ਮਾਰ ਲੈਂਦਾ ਹੈ। ਪਿੱਛੇ ਫਿਰ ਕੌਰ ਹੀ ਰਹਿ ਜਾਂਦੀ ਹੈ, ਉਸ ਨੂੰ ਤੁਸੀਂ ਜਿਵੇਂ ਮਰਜ਼ੀ ਸਮਝੀ ਜਾਓ।

ਝੂਠੀਆਂ ਸੱਚੀਆਂ (1956) ਦੇ ਮੁੱਖਬੰਧ ਵਿਚ ਸੁਖ ਨੇ ਕਥਾ-ਸ਼ਾਸਤਰ ਕੋਈ ਬਹੁਤ ਵਿਸਤ ਗੱਲ ਨਹੀਂ ਕੀਤੀ, ਪਰ ਤਾਂ ਵੀ ਉਹ ਕੁਝ ਗੱਲਾਂ ਕਹਿ ਗਿਆ ਹੈ ਜਿਹੜੀਆਂ ਪੰਜਾਬੀ ਵਿਚ ਨਿੱਕੀ ਕਹਾਣੀ ਬਾਰੇ ਕਥਾ-ਸ਼ਾਸਤਰੀ ਸੋਚ ਦਾ ਅਨਿਖੜ ਬਣ ਗਈਆਂ ਹਨ। ਇਹਨਾਂ ਵਿਚ ਪਹਿਲੀ ਥਾਂ ਨਿੱਕੀ ਕਹਾਣੀ ਦੇ ਵਿਸ਼ੈ-ਵਸਤੂ ਬਾਰੇ

28

28