ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਦੇ ਸਾਹਿਤਕ ਆਨੰਦ ਲਈ ਨਹੀਂ ਸਾਹਿਤ ਰਚਨਾ ਲਈ ਵੀ ਲਾਭਦਾਇਕ ਹੋਵੇਗਾ।,

ਇਸ ਪੜਾਅ ਉਤੇ ਸੁਜਾਨ ਸਿੰਘ ਦੀ ਇਕ ਜਾਂ ਕਈ ਘਟਨਾਵਾਂ ਵਾਲੀ ਧਾਰਨਾ ਨੂੰ ਰੱਦ ਕਰਦਿਆਂ ਉਹ ਇਕ ਘਟਨਾ ਉਤੇ ਜ਼ੋਰ ਦੇਂਦਾ ਹੈ ਜਦ ਕਿ ਪਾਤਰ ਇਕ ਤੋਂ ਵੱਧ ਵੀ ਹੋ ਸਕਦੇ ਹਨ। 'ਮੈਂ ਕਹਾਣੀ ਉਸ ਰਚਨਾ ਨੂੰ ਸਮਝਦਾ ਹਾਂ ਜਿਸ ਵਿੱਚ ਇਕ ਪਾਤਰ ਜਾਂ ਪਾਤਰਾਂ ਦੇ ਛੋਟੇ ਜਿਹੇ ਇਕ ਟੱਬਰ ਤੇ ਇਕ ਘਟਨਾ ਦਾ ਵਰਤਣਾ ਦਰਸਾਇਆ ਜਾਵੇ। ਇਹ ਘਟਨਾ ਸਮੇਂ ਦੇ ਇਕ ਅੰਕ ਵਿੱਚ ਖ਼ਤਮ ਹੋ ਜਾਵੇ ਜਾਂ ਜ਼ਿਆਦਾ ਅੰਕਾਂ ਵਿੱਚ ਪਰ ਘਟਨਾ ਚੋਵੇ ਇੱਕੇ ਹੀ। ਕਈ ਵਖਰੀਆਂ ਘਟਨਾਵਾਂ ਦੀ ਇਕ ਢਿੱਲੀਆਂ ਚਲਾਂ ਵਾਲੀ ਮੱਚੀ ਨਾ ਹੋਵੇ। ਫਿਰ ਜਿਥੋਂ ਸੁਜਨ ਸਿੰਘ ਨੇ ਗੱਲ ਸ਼ੁਰੂ ਕੀਤੀ ਸੀ, ਉਸ ਨੁਕਤੇ ਨੂੰ ਲੈਦਿਆਂ ਸੇਖ਼ ਕਹਿੰਦਾ ਹੈ: 'ਪਰ ਕਈ ਵਾਰ ਕਹਾਣੀ ਵਿਚ ਜ਼ਹਿਰ ਘਟਨਾ ਨਹੀਂ ਹੁੰਦੀ, ਪਾਤਰ ਹੀ ਹੁੰਦਾ ਹੈ। ਅਸਲ ਵਿਚ ਐਸੀ ਕਹਾਣੀ ਵਿਚ ਘਟਨਾ ਪਾਤਰ ਦੇ ਮਨ ਵਿਚ ਵਰਤ ਰਹੀ ਹੁੰਦੀ ਹੈ, ਤੇ ਉਹ ਪਾਤਰ ਦੀ ਵਿਅਕਤਗਤ ਵਿਚ ਵਿਖਾਈ ਦੇਂਦੀ ਹੈ ਜਾਂ ਉਸ ਪਾਤਰ ਦੇ ਚੁਗਿਰਦੇ ਦੀਆਂ ਵਿਅਕਤੀਆਂ ਦੇ ਮਨਾਂ ਵਿਚ। ਐਸੀ ਕਹਾਣੀ ਨੂੰ ਕਈ ਪਾਰਖੂ ਕਹਾਣੀ ਕਹਿਣ ਤੋਂ ਸੰਕੋਚ ਕਰਦੇ ਹਨ। ਧਰ ਇਸ ਭੇਦ ਨੂੰ ਸਮਝਾਂਦਿਆਂ ਹੋਇਆਂ ਇਸ ਨੂੰ ਕਹਾਣੀ ਕਹਿ ਲੈਣਾ ਕੋਈ ਦੋਸ਼ ਨਹੀਂ। ਸਗੋਂ ਸੇਖੋਂ ਕਹਾਣੀ ਦੀਆਂ ਦੇ ਹੋਰ ਕਿਸਮਾਂ ਨੂੰ ਨਿਖੇੜਦਾ ਹੈ ਜਿਹੜੀਆਂ ਕਹਾਣੀ ਦੀ ਪਾਤਰ-ਘਟਨਾ ਵਾਲੀ ਪਰਿਭਾਸ਼ਾ ਉਤੇ ਪੂਰੀਆਂ ਨਹੀਂ ਉਤਰਦੀਆਂ ਪਰ ਤਾਂ ਵੀ ਹੁੰਦੀਆਂ ਕਹਾਣੀਆਂ ਹੀ ਹਨ। ਕਈ ਵਾਰੀ ਕਹਾਣੀ ਵਿਚ ਘਟਨਾ ਤੇ ਪਾਤਰ ਦੋਵੇਂ ਹੀ ਨਹੀਂ ਦਿੱਸਦੇ ਹੁੰਦੇ।... ਐਸੀ ਕਹਾਣੀ ਵੀ ਹੁੰਦੀ ਹੈ ਜਿਸ ਵਿਚ ਕੇਵਲ ਵਾਯੂ-ਮੰਡਲ ਹੀ ਰਚਿਆ ਗਿਆ ਹੁੰਦਾ ਹੈ, ਜੋ ਘਟਨਾ ਤੇ ਪਾਤਰ ਦੋਹਾਂ ਦਾ ਘਾਟਾ ਪੂਰਾ ਕਰ ਦੇਂਦਾ ਹੈ।

ਪਰ ਸੁਜਾਨ ਸਿੰਘ ਅਨੁਸਾਰ “ਕਹਾਣੀ ਸੁਭਾ-ਪਰਧਾਨ, ਵਾਯੂ-ਮੰਡਲ ਪਰਧਾਨ ਤੇ ਮਨੋ-ਵਿਆਖਿਆ ਪਰਧਾਨ ਹੋ ਸਕਦੀ ਹੈ। ਪਰ ਉਹ ਪਲਾਟ ਨੂੰ ਕਿਵੇਂ ਛੱਡ ਸਕਦੀ ਹੈ? ਅੱਜਕੱਲ੍ਹ ਨਿਰੇ ਸੁਭਾ-ਚਿਤਰਾਂ, ਵਾਯੂ-ਮੰਡਲ ਜਾਂ ਦ੍ਰਿਸ਼-ਚਿੱਤਰਾਂ, ਮਨੋ-ਵਿਸ਼ਲੇਸ਼ਣ ਤੇ ਲੇਖਾਂ ਨੂੰ ਕਹਾਣੀ ਕਿਹਾ ਜਾ ਰਿਹਾ ਹੈ।... ਦ੍ਰਿਸ਼-ਚਿੱਤਰਣ, ਮਨੋ-ਵਿਸ਼ਲੇਸ਼ਣ ਕਹਾਣੀ ਦੀਆਂ ਸਮੇਂ ਸਮੇਂ ਦੀਆਂ ਲੋੜਾਂ ਹਨ - ਕਹਾਣੀ ਦਾ ਸਭ ਕੁਝ ਨਹੀਂ। ਮੈਂ ਤਾਂ ਇਹ ਕਹਿਣ ਦਾ ਵੀ ਹੌਂਸਲਾ ਕਰਦਾ ਹਾਂ ਕਿ ਇਹ ਇਕੱਲੇ-ਇਕੱਲੇ ਕੋਈ ਕਹਾਣੀ ਦਾ ਬਹੁਤ ਜ਼ਰੂਰੀ ਅੰਗ ਵੀ ਨਹੀਂ ਹੁੰਦੇ!' (ਨਵਾਂ ਰੰਗ, ਆਦਿ ਕਥਨ)।

ਨਿੱਕੀ ਨਿੱਕੀ ਵਾਸ਼ਨਾ ਦੇ ਆਪਣੇ ਮੁਖਬੰਧ ਵਿਚ ਸੇਖੋਂ ਆਪਣੀ ਗੱਲ ਇਹਨਾਂ ਲਫ਼ਜ਼ਾਂ ਨਾਲ ਮੁਕਾਉਂਦਾ ਹੈ - ਇਸ ਦੇ ਉਲਟ ਮੈਂ ਕਈ ਐਸੀਆਂ ਕਹਾਣੀਆਂ ਨੂੰ, ਜਿਨ੍ਹਾਂ ਵਿਚ ਅਮਲ ਇਤਨਾ ਹੁੰਦਾ ਹੈ ਕਿ ਉਸ ਵਿਚੋਂ ਦ੍ਰਿਸ਼ਟੀ ਵਾਲਾ ਲਿਖਾਰੀ ਕੋਈ ਘਟਨਾਂ ਲੱਭ ਸਕਦਾ ਹੈ, ਕਹਾਣੀਆਂ ਨਹੀਂ ਸਮਝਾਂਗਾ। ਐਸੀ ਕਹਾਣੀ ਵਿਚ ਕਿਸੇ ਘਟਨਾ

25