ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਕਾਰਜ ਨਿਭਾ ਰਹੇ ਹੁੰਦੇ ਹਨ। ਵਿਧਾ ਦੀ ਵੱਖਰੀ ਹੋਂਦ ਪਛਾਨਣ ਲਈ ਦੂਜੇ ਸਾਹਿਤ ਰੂਪਾਂ ਨਾਲ ਉਸ ਦੀ ਸਾਂਝ ਨੂੰ ਦੇਖਣਾ ਪੈਂਦਾ ਹੈ।

ਇਹ ਸਾਰਾ ਕੁਝ ਸਾਡੇ ਸਾਹਮਣੇ ਕੁਝ ਸੂਤਰਾਂ ਦੇ ਰੂਪ ਵਿਚ ਉਭਰਦਾ ਹੈ, ਪਰ ਇਹ ਸੂਤਰ ਵਿਗਿਆਨਕ ਨਿਯਮਾਂ ਵਾਲੀ ਨਿਸ਼ਚਤਤਾ ਨਹੀਂ ਰੱਖਦੇ, ਨਾ ਹੀ ਉਹਨਾਂ ਵਾਂਗ ਲਾਗੂ ਕੀਤੇ ਜਾ ਸਕਦੇ ਹਨ, ਕਿਉਂਕਿ ਪ੍ਰਸਪਰ ਅਨੁਕਰਣ ਸਾਹਿਤ-ਰਚਨਾ ਦਾ ਖ਼ਾਸਾ ਨਹੀਂ। ਹਰ ਰਚਨਾ ਆਪਣੀ ਮੌਲਿਕਤਾ ਕਾਰਨ ਹੋਂਦ ਰੱਖਦੀ ਹੈ ਅਤੇ ਇਹ ਮੌਲਿਕਤਾ ਸਥਾਪਤ ਸੂਤਰਾਂ ਤੋਂ ਲਾਂਭੇ ਜਾਣ ਵਿਚ ਹੀ ਹੁੰਦੀ ਹੈ। ਅਸੀਂ ਇਸ ਲਾਂਭੇ ਜਾਣ ਦੀਆਂ ਵੱਧ ਤੋਂ ਵੱਧ ਹੱਦਾਂ ਹੀ ਨਿਸ਼ਚਿਤ ਕਰ ਸਕਦੇ ਹਾਂ, ਜਿਨ੍ਹਾਂ ਤੋਂ ਬਾਹਰ ਗਿਆਂ ਕੋਈ ਵਧਾ ਆਪਣੀ ਹੋਂਦ ਗੁਆ ਬੈਠੇਗੀ।

ਅਸੀਂ ਜਿਵੇਂ ਕਿ ਉਪਰ ਕਹਿ ਆਏ ਹਾਂ, ਰਚਨਾ-ਪ੍ਰਕਿਰਿਆ ਅਤੇ ਸ਼ਸਤਰ ਦਾ ਨਿਰੂਪਣ ਦੇ ਬਿਲਕੁਲ ਵੱਖਰੀ ਤਰ੍ਹਾਂ ਦੇ ਕਾਰਜ ਹਨ। ਰਚਨਾ-ਕਿਰਿਆ ਰਚਨਹਾਰੇ ਦੇ ਅੰਦਰ ਝਾਤੀ ਮਾਰਦੀ ਹੈ, ਅਤੇ ਕਿਉਂਕਿ ਹਰ ਰਚਨਹਾਰ ਆਪਣੀ ਮੌਲਿਕਤਾ ਰੱਖਦਾ ਹੈ, ਇਸ ਲਈ ਹਰ ਇਕ ਦੀ ਰਚਨਾ-ਪ੍ਰਕਿਰਿਆ ਦੇ ਬਣਤਰੀ ਅੰਸ਼ ਅਤੇ ਉਹਨਾਂ ਦੇ ਪ੍ਰਕਾਰਜੇ ਵੱਖ ਵੱਖ ਹੋਣਗੇ। ਸ਼ਾਸਤਰ-ਨਿਰੂਪਣ ਦਾ ਫ਼ਜ਼ਲ-ਰੂਪ ਵਿੱਚ ਬਾਹਰਮੁਖੀ ਕਾਰਜ ਹੈ, ਜਿਸ ਦਾ ਆਧਾਰ-ਇਕ ਵਧਾ ਦੀਆਂ ਵੱਧ ਤੋਂ ਵੱਧ ਵੰਨਗੀਆਂ ਅਤੇ ਸਿਰਜਨਾਵਾਂ ਦਾ ਅਧਿਐਨ, ਵਿਸ਼ਲੇਸ਼ਣ, ਸ਼ਾਮਾਨਕਰਅਤੇ ਖ਼ੜ ਹੁੰਦੀ ਹੈ। ਸ਼ਾਸਤਰ ਦੀ ਸਥਾਪਤੀ ਰਚਨਾ-ਪ੍ਰਕਿਰਿਆ ਲਈ ਬੰਦਸ਼ ਉਸੇ ਹੱਦ ਤੱਕ ਹੀ ਬਣ ਸਕਦੀ ਹੈ, ਜਿਸ ਹੱਦ ਤੱਕ ਰਚਨਾਕਾਰ ਵਿਚ ਮੌਲਿਕਤਾ ਦੀ ਘਾਟ ਹੋਵੇ। ਹਰ ਸਾਹਿਤਕਾਰ ਆਪਣੀ ਵਿਧਾ ਦੀਆਂ ਸੀਮਾਂ ਪਛਾਣਦਾ ਹੈ ਪਰ ਕਦੀ ਵੀ ਨਿਰਖੇਪ ਰੂਪ ਵਿੱਚ ਉਹਨਾਂ ਨੂੰ ਸਵੀਕਾਰਦਾ ਨਹੀਂ, ਨਹੀਂ ਤਾਂ ਸਾਹਿਤ-ਰਚਨਾ ਆਪਣੇ ਆਪ ਵਿਚ ਇਕ ਮਕਾਨਕੀ ਕਾਰਜ ਬਣ ਜਾਏ। ਸਾਹਿਤ-ਆਲੋਚਕ ਲਈ ਵੀ ਸੀਮਾ-ਮੰਨਣ ਅਤੇ ਸੀਮਾ-ਉਲੰਘਣ ਦੀ ਸੰਬਾਦਕਤਾ ਨੂੰ ਪਛਾਨਣਾ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਬਿਨਾਂ ਉਸ ਵੱਲੋਂ ਕੀਤਾ ਗਿਆ ਮੁਲਾਂਕਣ ਅਧੂਰਾ ਰਹੇਗਾ। ਰਚਨਾ ਦੀ ਪੱਧਰ ਉਤੇ ਵੀ ਅਤੇ ਰਚਨਾਕਾਰ ਦੀ ਪੱਧਰ ਉਤੇ ਵੀ।

ਪਿਛਲੇ ਲੇਖ ਅੱਜ ਤੋਂ ਛੇ ਸੱਤ ਸਾਲ ਪਹਿਲਾਂ ਸਾਹਿਤ ਦੀ ਇਤਿਹਾਸਕਾਰੀ ਦੇ ਮਸਲਿਆਂ ਉਤੇ ਵਿਚਾਰ ਕਰਨ ਲਈ ਇਕੱਠੇ ਹੋਏ ਵਿਦਵਾਨਾਂ ਸਾਹਮਣੇ ਰੱਖਿਆ ਗਿਆ ਸੀ। ਇਸ ਵਿਚ ਪੰਜਾਬੀ ਨਿੱਕੀ ਕਹਾਣੀ ਦੇ ਅਧਿਐਨ ਅਤੇ ਇਤਿਹਾਸ-ਲੇਖਣ ਵਿੱਚ ਸੰਭਵ ਤੌਰ ਉਤੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਘੋਖਣ ਦਾ ਯਤਨ ਕੀਤਾ ਗਿਆ ਸੀ। ਪਹਿਲੀ ਸਮੱਸਿਆ, ਕੁਦਰਤੀ ਤੌਰ ਉਤੇ, ਇਹ ਨਿਸ਼ਚਿਤ ਕਰਨ ਦੀ ਸੀ ਕਿ ਕਿਹੜੇ ਗੁਣ ਹਨ ਜਿਨ੍ਹਾਂ ਕਰਕੇ 'ਨਿੱਕੀ ਕਹਾਣੀ' 'ਨਿੱਕੀ ਕਹਾਣੀ' ਹੁੰਦੀ ਹੈ। ਇਸ ਵਿਚ ਦੋ ਗੁਣ ਤੇ ਸਪਸ਼ਟ ਹਨ, ਜਿਹੜੇ ਨਿੱਕੀ ਕਹਾਣੀ ਦੇ ਨਾਮਕਰਣ ਵਿੱਚ ਵੀ ਸ਼ਾਮਲ ਹੋ ਜਾਂਦੇ ਹਨ, ਅਰਥਾਤ, ਕ ਇਹ ਕਹਾਣੀ ਹੁੰਦੀ ਹੈ ਅਤੇ ਨਿੱਕੀ ਹੁੰਦੀ ਹੈ। ਪਰ ਉਹ ਮੂਲ ਗੁਣ

18