ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਤਿਹਾਸਕਾਰ ਦਾ ਕੰਮ ਹੋ ਸਕਦਾ ਹੈ।

ਨਾ ਸਿਰਫ਼ ਆਲੋਚਨਾ ਵਿਚ ਸਗੋਂ ਇਤਿਹਾਸਕਾਰੀ ਵਿਚ ਵੀ, ਅਤੇ ਖ਼ਾਸ ਕਰਕੇ ਨਿੱਕੀ ਕਹਾਣੀ ਦੀ ਇਤਿਹਾਸਕਾਰੀ ਵਿਚ ਸਾਡਾ ਮੁੱਖ ਢੰਗ ਪੱਛਮੀ ਧਾਰਨਾਵਾਂ ਅਤੇ ਟੁਕਾਂ ਨੂੰ ਲੈ ਕੇ ਆਪਣੀਆਂ ਰਚਨਾਵਾਂ ਅਤੇ ਆਪਣੇ ਸਾਹਿਤਕਾਰਾਂ ਉਤੇ ਲਾਗੂ ਕਰਨ ਦਾ ਰਿਹਾ ਹੈ। ਆਪਣੇ ਨਾਂ ਉਤੇ ਕੱਢੇ ਨਤੀਜੇ ਵੀ ਸਾਡੇ ਆਪਣੇ ਨਹੀਂ ਹੁੰਦੇ ਅਤੇ ਬੜੇ ਮੌਲਿਕ ਸਿੱਟੇ ਵੀ ਪੱਛਮ ਦੀ ਕਿਸੇ ਨਾ ਕਿਸੇ ਵਿਚਾਰਧਾਰਾ ਦੀ ਗ਼ਲਤ ਸਮਝ ਦਾ ਸਿੱਟਾ ਹੁੰਦੇ ਹਨ।

ਕਿਸੇ ਇਤਿਹਾਸ ਵਿਚੋਂ ਜੇ ਉਸ ਕੌਮ ਦੀ ਨੁਹਾਰ ਨਹੀਂ ਉਘੜਦੀ ਜਿਸ ਦਾ ਉਹ ਇਤਿਹਾਸ ਹੈ, ਤਾਂ ਉਸ ਇਤਿਹਾਸ ਦਾ ਕੋਈ ਲਾਭ ਨਹੀਂ। ਇਸੇ ਤਰ੍ਹਾਂ ਕਿਸੇ ਸਾਹਿਤ ਦੇ ਜਾਂ ਸਾਹਿਤ-ਰੂਪਾਂ ਦੇ ਇਤਿਹਾਸ ਵਿਚ ਉਹਨਾਂ ਨੂੰ ਰਚਣ ਵਾਲੇ ਜਾਂ ਉਸ ਦੇ ਪਾਤਰ ਜਨ ਸਮੂਹ ਦੀ ਸਭਿਆਚਾਰਕ ਨੁਹਾਰ ਨਿਵੇਕਲੀ ਹੋ ਕੇ ਸਾਹਮਣੇ ਨਹੀਂ ਆਉਂਦੀ, ਤਾਂ ਕੁਦਰਤੀ ਤੌਰ ਉਤੇ ਇਸ ਵਿਚ ਕੋਈ ਖ਼ਾਮੀ ਜ਼ਰੂਰ ਰਹਿ ਜਾਂਦੀ ਹੈ।

ਪੰਜਾਬੀ ਨਿੱਕੀ ਕਹਾਣੀ ਭਾਵੇਂ ਹੋਂਦ ਵਿਚ ਪੱਛਮ ਦੇ ਅਸਰ ਹੇਠ ਆਈ ਤਾਂ ਵੀ ਇਹ ਪੰਜਾਬੀ ਲੋਕਾਂ ਵਲੋਂ ਪੰਜਾਬੀ ਭਾਸ਼ਾ ਵਿਚ ਲਿਖੀ ਜਾਣ ਵਾਲੀ ਪੰਜਾਬੀ ਲੋਕਾਂ ਦੀ ਕਹਾਣੀ ਹੈ। ਕੁਦਰਤੀ ਤੌਰ ਉਤੇ ਇਸ ਦੀ ਸ਼ਖ਼ਸੀਅਤ ਵਿਲੱਖਣ ਹੋਵੇਗੀ। ਇਸ ਨੂੰ ਇਸ ਦੇ ਚੌਖਟੇ ਵਿਚ ਰੱਖ ਕੇ ਸਮਝਿਆ ਜਾ ਸਕੇਗਾ।

ਇਤਿਹਾਸ ਵਿਚ ਅਸੀਂ ਇਹ ਪਹਿਲਾਂ ਹੀ ਮਿੱਥ ਕੇ ਚਲਦੇ ਹਾਂ ਕਿ ਸਾਡੇ ਕੋਲ ਗਿਣਤੀ ਅਤੇ ਗੁਣ, ਦੋਹਾਂ ਦੇ ਪੱਖੋਂ ਹੀ ਏਨਾ ਕੁ ਮਸਾਲਾ ਇਕੱਠਾ ਹੋ ਗਿਆ ਹੈ ਕਿ ਇਤਿਹਾਸ ਲਿਖਣ ਦਾ ਕੰਮ ਆਪਣੇ ਆਪ ਵਿਚ ਸੰਤੁਸ਼ਟਤਾ ਦੇਣ ਵਾਲਾ ਯਤਨ ਬਣੇ ਸਕੇ। ਸਿਰਫ਼ ਇਹ ਸਾਬਤ ਕਰਨ ਲਈ ਕਿ ਸਾਡੇ ਕੋਲ ਕੁਝ ਨਹੀਂ, ਜਾਂ ਜੋ ਕੁਝ ਹੈ ਉਹ ਬਹੁਤਾ ਮੁੱਲਵਾਨ ਨਹੀਂ, ਸਾਨੂੰ ਇਤਿਹਾਸ ਲਿਖਣ ਦੀ ਲੋੜ ਨਹੀਂ ਹੁੰਦੀ। ਨਾ ਹੀ ਇਤਿਹਾਸ ਸਿਰਫ਼ ਇਸ ਲਈ ਲਿਖਿਆ ਜਾ ਸਕਦਾ ਹੈ ਕਿ ਅਸੀਂ ਆਪਣੇ ਚੰਗੇ ਪੱਖ ਹੀ ਉਭਾਰਣ ਹਨ।

ਇਤਹਾਸ ਪ੍ਰਾਪਤੀਆਂ ਦਾ ਇਤਿਹਾਸ ਵੀ ਹੁੰਦਾ ਹੈ, ਉਣਤਾਈਆਂ ਦਾ ਵੀ ਇਤਿਹਾਸ ਅਸਲ ਵਿਚ ਸ੍ਵੈ ਪੜਚੋਲ ਦਾ ਇਕ_ਅਵਸਰ ਵੀ ਹੋ ਸਕਦਾ ਹੈ। ਜੇ ਅਸੀ ਇਸ ਗੱਲ ਦੀ ਆਗਿਆ ਦੇਈਏ, ਤਾਂ ਨਿੱਕੀ ਕਹਾਣੀ ਦੇ ਸਮੁੱਚੇ ਮੁਲੰਕਣ ਬਾਰੇ ਸਾਡੀ ਬਿਰਤੀ ਚੰਗਾ ਮੁੱਲ ਪਾਉਣ ਵਲ ਨੂੰ ਉਲਾਰ ਰਹੀ ਹੈ।

ਪਰ ਜੇ ਅਸੀਂ ਦੂਜੀਆਂ ਥਾਵਾਂ ਅਤੇ ਦੂਜੀਆਂ ਬੋਲੀਆਂ ਵਿਚ ਇਸੇ ਸਾਹਿਤ-ਰੂਪ ਦੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖ ਕੇ ਸੋਚੀਏ, ਤਾਂ ਸਾਨੂੰ ਪਤਾ ਲਗੇਗਾ ਕਿ ਆਧੁਨ ਪੰਜਾਬੀ ਸਾਹਿਤ ਦਾ ਇਹ ਅਤਿ ਵਿਕਸਤ ਸਾਹਿਤ-ਰੂਪ ਵੀ, ਜਿਵੇਂ ਕਿ ਕਈ ਆਲੋਚਕ ਇਸ ਨੂੰ ਕਹਿੰਦੇ ਹਨ, ਏਨਾ ਵਿਕਸਤ ਨਹੀਂ। ਇਸ ਨੇ ਅਜੇ ਕਈ ਮੈਦਾਨ - ਖ਼ਾਲੀ

14

14