ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਦਾ ਕਰ ਰਹੇ ਹਨ, ਜਿਥੇ ਬਚਾ ਰਹੇ ਹਨ, ਉਥੇ ਕਰੂਰਤਾ। ਬਚਾਉਂਦਾ ਧਰਮ ਨਹੀਂ, ਸਗੋਂ ਮੌਕੇ ਦੇ ਮੁਤਾਬਕ ਮਨੁੱਖੀ ਹਿੰਮਤ ਅਤੇ ਸਿਆਣਪ ਬਚਾਉਂਦੀ ਹੈ।

ਇਸੇ ਤਰ੍ਹਾਂ ਗੁਲਜ਼ਾਰ ਸਿੰਘ ਸੰਧੂ ਦੀ ਪਿੱਛੇ ਜਿਹੇ ਛਪੀ ਕਹਾਣੀ 'ਮੁਰਗੇ ਦਾ ਪੰਜਾ' ਸਿਰਫ਼ ਦਿੱਲੀ ਵਿਚਲੀਆਂ ਘਟਣਾਵਾਂ ਨੂੰ ਪੇਸ਼ ਕਰਨ ਦਾ ਮਨ ਨਹੀਂ ਰੱਖਦੀ, ਸਗੋਂ ਉਸ ਦਰਿੰਦਗੀ ਉਤੇ ਟਿੱਪਣੀ ਕਰਦੀ ਹੈ, ਜਿਸ ਨੇ ਸ਼ੁਭ-ਭਾਵਨਾਵਾਂ ਵਾਲੇ ਮਨਾਂ ਵਿਚ ਵੀ "ਆਪਣੇ ਦੇਸ਼ ਦੀ ਰਾਣੀ" ਦੀ ਮੌਤ ਨੂੰ ਸੰਭਵ ਤੌਰ ਉਤੇ ਕਾਰ ਹੇਠਾਂ ਆ ਜਾਣ ਵਾਲੇ ਮੁਰਗੇ ਦੇ ਪੰਜੇ ਦੇ ਬਰਾਬਰ ਲਿਆ ਖੜਾ ਕੀਤਾ ਹੈ। ਵਿਅਕਤੀ-ਪੂਜਾ ਵਿਅਕਤੀ-ਨਿਘਾਰ ਦੇ ਬਰਾਬਰ ਹੋ ਗਈ ਹੈ। ਨਾਲ ਹੀ, ਸਮੁਦਾਇਕ ਮਿੱਥ ਨੂੰ ਇਹ ਕਹਾਣੀ ਵੀ ਛੂਹੰਦੀ ਦੀ ਹੈ, ਸਗੋਂ ਉਸ ਨੂੰ ਭੰਗ ਕਰਦੀ ਹੈ।

ਉਪ੍ਰੋਕਤ ਦੇ ਨਾਲ ਨਾਲ ਇਹਨਾਂ ਤਿੰਨਾਂ ਕਹਾਣੀਆਂ ਵਿਚ ਹੀ ਇਹ ਹਕੀਕਤ ਤਾਂ ਉਭਰਦੀ ਹੈ ਕਿ ਗੁਲਜ਼ਾਰ ਸਿੰਘ ਸੰਧੂ ਦੇ ਸ਼ਬਦਾਂ ਵਿਚਲੀ "ਲਘੂ ਕੁਲ" ਆਪਣੀ ਹੋਂਦ ਨੂੰ ਮਧਕਾਲੀਨ ਮਿੱਥਾਂ ਨਾਲ ਜੋੜ ਕੇ ਰੱਖ ਰਹੀ ਹੈ ਅਤੇ ਵੀਹਵੀਂ ਸਦੀ ਦੇ ਆਖ਼ਰੀ ਦਹਾਕਿਆਂ ਦੀ ਕੌੜੀ ਹਕੀਕਤ ਦਾ ਸਾਹਮਣਾ ਤਾਰਕਿਕ ਸੱਚਣੀ ਨਾਲ ਕਰਨ ਨੂੰ ਤਿਆਰ ਨਹੀਂ। ਪਰ ਇਹਨਾਂ ਕਹਾਣੀਆਂ ਵਿਚ ਜਿਹੜੀ ਹਕੀਕਤ ਨਹੀਂ ਉਭਰਦੀ, ਉਹ ਇਹ ਹੈ ਕਿ ਇਸ ਗੱਲ ਦਾ ਲਾਭ ਦਿਲਚਸਪੀ ਰੱਖਦੀ ਰਾਜਸੀ ਧਿਰ ਉਠਾ ਰਹੀ ਹੈ ਅਤੇ ਆਪਣੇ ਰਾਜਸੀ ਲਾਭ ਦੀ ਖ਼ਾਤਰ ਸਮੁੱਚੀ ਕੌਮੀ ਪਛਾਣ ਨੂੰ ਵਲੂੰਧਰ ਰਹੀ ਹੈ।

ਸਮੁੱਚੇ ਤੌਰ ਉਤੇ ਅੱਜ ਦੀ ਸਮੱਸਿਆ ਮਹਾਕਾਵਿਕ ਪਸਾਰ ਵਾਲੇ ਨਾਵਲ ਦੀ ਮੰਗ ਕਰਦੀ ਹੈ। ਨਿੱਕੀ ਕਹਾਣੀ ਨੂੰ ਇਹ ਸਾਰੀ ਸਥਿਤੀ ਆਪਣੇ ਰੂਪਾਕਾਰ ਵਿਚ ਬੰਨ੍ਹਦਿਆਂ ਅਜੇ ਕੁਝ ਦੇਰ ਲੱਗੇਗੀ।

ਸ਼ਾਇਦ ਪਹਿਲੀ ਵਾਰੀ ਪੰਜਾਬੀ ਨਿੱਕੀ ਕਹਾਣੀ ਵਾਪਰਦੀਆਂ ਘਟਣਾਵਾਂ ਦੇ ਰੂਬਰੂ ਆਪਣੇ ਆਪ ਨੂੰ ਨਿਸੱਤਾ ਦੇਖ ਰਹੀ ਹੈ।

( 31 ਮਾਰਚ ਅਤੇ 1-2 ਅਪ੍ਰੈਲ,
1985 ਨੂੰ "ਪੰਜਾਬੀ ਸਾਹਿਤ ਵਿਚ
ਕੌਮੀ ਪਛਾਣ" ਵਿਸ਼ੇ ਉਤੇ ਪੰਜਾਬ
ਯੂਨੀਵਰਸਿਟੀ, ਚੰਡੀਗੜ ਦੇ ਪੰਜਾਬੀ
ਵਿਭਾਗ ਵਲੋਂ ਕਰਾਈ ਗਈ ਕੁਲ
ਹਿੰਦ ਗੋਸ਼ਟੀ ਵਿਚ ਪੜਿਆ ਗਿਆ)

156