ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ, ਮੈਂ ਨਹੀਂ।" ਜਾਂ "ਸਾਲਾਨਾ ਇਮਤਿਹਾਨ ਵਿਚ ਸਾਨੂੰ ਦਸ ਸਵਾਲ ਪਾਏ ਗਏ ਸਨ, ਜਿਹਨਾਂ ਵਿਚੋਂ ਮੇਰੇ ਨੂੰ ਠੀਕ ਨਿਕਲੇ। ਦਸਵਾਂ ਵੀ ਤਜਾਰਤ ਦਾ, ਹੌਸਲੇ ਦੀ ਜ਼ਿਆਦਤੀ ਕਰਕੇ ਗ਼ਲਤ ਹੋ ਗਿਆ। ਦੱਸਣੀ ਸੀ ਖੰਡ ਦੀਆਂ ਪੱਚੀ ਬੋਰੀਆਂ ਦੀ ਕੀਮਤ, ਦੱਸ ਮਾਰੀ ਪੰਤਾਲੀ ਦੀ।" ਹਾਸਰਸ ਪੈਦਾ ਕਰਨ ਲਈ ਜੋਸ਼ੀ ਨੇ ਜਿੰਨੀਆਂ ਜੁਗਤਾਂ ਇਸ ਆਤਮ-ਕਥਾ ਵਿਚ ਵਰਤੀਆਂ ਹਨ, ਉਹ ਆਪਣੇ ਆਪ ਵਿਚ ਇਕ ਵੱਖਰੇ ਅਧਿਐਨ ਦੀ ਮੰਗ ਕਰਦੀਆਂ ਹਨ। ਭਾਸ਼ਾ ਦੇ ਸੰਜਮ ਅਤੇ ਮੁਹਾਵਰੇ ਦੀ ਜੋ ਕਮਾਂਡ ਜੋਸ਼ੀ ਨੇ ਇਸ ਪੁਸਤਕ ਵਿਚ ਦਰਸਾਈ ਹੈ, ਉਹ ਆਪਣੀ ਮਿਸਾਲ ਆਪ ਹੈ। ਇਸ ਵਿਚ ਉਸਨੇ ਆਪਣੀ ਮਲਵਈ ਉਪ-ਭਾਸ਼ਾ ਦੀ ਉਸੇ ਤਰਾਂ, ਸੁਯੋਗ ਅਤੇ ਕਲਾਤਮਕ ਵਰਤੋਂ ਕੀਤੀ ਹੈ, ਜਿਸ ਤਰ੍ਹਾਂ ਦੀ ਪੋਠੋਹਾਰੀ ਦੀ ਵਰਤੋਂ ਦੁੱਗਲ ਅਤੇ ਮੋਹਨ ਸਿੰਘ ਵਿਚ ਹੋਈ ਮਿਲਦੀ ਹੈ। ਸਥਾਨਕ ਰੰਗਣ ਦੱਸਦੀ ਹੈ ਕਿ ਦੋਸ਼ੀ ਦੇ ਪੈਰ ਆਪਣੇ ਉਪ-ਸਭਿਆਚਾਰ ਵਿਚ ਡੂੰਘੀ ਤਰਾਂ ਟਿਕੇ ਹੋਏ ਹਨ, ਜਿਥੇ ਉਹ ਸਾਰੀ ਤਾਕਤ ਲੈਂਦਾ ਹੈ। ਵਿਰਤਾਂਤ ਵਿਚ ਉਲਟ-ਝਾਉਣੀਆਂ ਦੀ ਉਸ ਨੇ ਬੜੀ ਸੁਯੋਗ ਵਰਤੋਂ ਕੀਤੀ ਹੈ। ਆਮ ਕਰਕੇ ਦੇਖਣ ਵਿਚ ਆਇਆ ਹੈ ਕਿ ਚੰਗਾ ਕਹਾਣੀਕਾਰ ਦੂਜੇ ਸਾਹਿਤ ਰੂਪਾਂ ਨੂੰ ਵੀ ' ਕਹਾਣੀਆਂ ਦੇ ਸਮੁੱਚ ਵਜੋਂ ਹੀ ਸਾਕਾਰ ਕਰਨ ਦਾ ਰੁਝਾਣ ਰੱਖਦਾ ਹੈ। ਮੇਰੇ ਪੱਤੇ ਮੇਰੀ ਖੇਡ ਦਾ ਵੀ ਹਰ ਕਾਂਡ ਇਕ ਸੈ-ਧੀਨ ਕਹਾਣੀ ਹੋ ਨਿਬੜਦਾ ਹੈ। ਕਈ ਥਾਵਾਂ ਉਤੇ ਦੇ ਤੋਂ ਦੱਸ ਸਤਰਾਂ ਦੇ ਪੈਰੇ ਆਪਣੇ ਆਪ ਵਿਚ ਪੂਰਨ ਮਿੰਨੀ ਕਹਾਣੀਆਂ ਹੋ ਨਿੱਬੜਦੇ ਹਨ, ਜਿਨਾਂ ਵਿਚ ਪੂਰੀਆਂ ਕਹਾਣੀਆਂ ਵਿਚ ਵਿਕਸਤ ਹੋਣ ਦੀ ਸਮਰੱਥਾ ਹੈ। ਇਸ ਤਰ੍ਹਾਂ ਨਾਲ ਮੇਰੇ ਪੱਤੇ ਮੇਰੀ ਖੇਡ ਜਸਟਿਸ ਜੋਸ਼ੀ ਦੀ ਕਹਾਣੀ ਹੋਣ ਦੇ ਨਾਲ ਨਾਲ, ਉਸ ਦੀਆਂ ਕਹਾਣੀਆਂ ਦੀ ਵੀ ਕਹਾਣੀ ਹੈ, ਸਗੋਂ ਇਹ ਇਕ ਦੂਜੇ ਦੀਆਂ ਪ੍ਰਸਪਰ ਤੌਰ ਉਤੇ ਪੂਰਕ ਹਨ। ਭਾਵੇਂ ਇਹ ਕਹਿਣਾ ਤਾਂ ਪਤਾ ਨਹੀਂ ਠੀਕ ਹੋਵੇ ਜਾਂ ਨਾ ਕਿ ਜਸਟਿਸ ਜੋਸ਼ੀ ਨਾਲ ਗਲਪ ਵਾਪਰਦੀ ਰਹੀ ਹੈ, ਪਰ ਉਹ ਯਕੀਨ ਦੁਆਉਂਦਾ ਹੈ ਕਿ ਕਈ ਕਹਾਣੀਆਂ ਹੂਬਹੂ ਉਸੇ ਤਰ੍ਹਾਂ ਅੰਕਿਤ ਕੀਤੀਆਂ ਗਈਆਂ ਹਨ, ਜਿਵੇਂ ਉਹ ਵਾਪਰੀਆਂ। ਜੋਸ਼ੀ ਹੋਰਾਂ ਦਾ ਕਹਿਣਾ ਇਹ ਹੈ ਕਿ ਉਹ ਦੁਖਾਂਤ ਨਹੀਂ ਬਰਦਾਸ਼ਤ ਕਰ ਸਕਦੇ। ਇਸੇ ਲਈ ਸ਼ਾਇਦ ਆਤਮ-ਕਥਾ ਵਿਚ ਉਹਨਾਂ ਨੇ ਹਰ ਘਟਨਾ ਨਾਲ, ਇਥੋਂ ਤਕ ਕਿ ਦੁਖਾਂਤਕ ਘਟਣਾ ਨਾਲ ਵੀ ਹਲਕੇ ਫੁਲਕੇ ਢੰਗ ਨਾਲ ਨਿਪਟਣਾ ਹੀ ਉਚਿਤ ਸਮਝਿਆ। ਪਰ ਰਚਣੇਈ ਸਾਹਿਤ ਵਿਚ ਇਸ ਦੁਖਾਂਤ ਤੱਤ ਦੀ ਘਾਟ ਨਹੀਂ। ਸਗੋਂ ਵਧੇਰੇ ਚੰਗੀਆਂ ਕਹਾਣੀਆਂ ਦੁਖਾਂਤ ਹੀ ਹਨ। ਜੋਸ਼ੀ ਦੇ ਦੋਵੇਂ ਨਾਵਲ ਤਾਰਿਆਂ ਦੇ ਪੈਰ ਚਿੰਨ ਅਤੇ ਮੋੜ ਤੋਂ ਪਾਰ ਕਾਫ਼ੀ ਹੱਦ ਤਕ ਦੁਖਾਂਤ ਹੀ ਕਹੇ ਜਾ ਸਕਦੇ ਹਨ, ਜੋ ਮੁੱਖ ਪਾਤਰ ਦੀ ਮੌਤ ਨੂੰ ਜ਼ਰੂਰੀ ਨਾ ਸਮਝਿਆ ਜਾਏ ਤਾਂ ਮੋਰੀਆਂ ਸੁਸ਼ਟ ਕਹਾਣੀਆਂ ਵਿਚਲੀਆਂ ਬਹੁਤੀਆਂ ਕਹਾਣੀਆਂ ਵੀ ਦੁਖਾਂਤ ਪ੍ਰਭਾਵ ਹੀ ਰੱਖਦੀਆਂ ਹਨ, ਭਾਵੇਂ ਵਰਨਣ ਦੀ140