ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਪਰੋਕਤ ਤੌਖ਼ਲਿਆਂ ਦੇ ਪਿਛੋਕੜ ਵਿਚ ਸਭ ਤੋਂ ਪਹਿਲਾਂ ਧਿਆਨ ਲੇਖਕ ਦੀ ਆਤਮ-ਕਥਾ ਵਲ ਜਾਂਦਾ ਹੈ, ਹਾਲਾਂਕਿ ਆਤਮ-ਕਥਾ ਜਾਂ ਸ੍ਵੈ-ਜੀਵਨੀ ਆਪਣੇ ਆਪ ਵਿਚ ਬੜਾ ਨੱਕ-ਚੜਿਆ ਸਾਹਿਤ-ਰੂਪ ਹੈ, ਜਿਸ ਨੂੰ ਪੜ੍ਹਦਿਆਂ ਇਹ ਖ਼ਿਆਲ ਕਦੀ ਤੁਹਾਡਾ ਪਿੱਛਾ ਨਹੀਂ ਛੱਡਦਾ ਕਿ ਲਿਖਣ ਵਾਲਾ ਨਾ ਸਿਰਫ਼ ਤੁਹਾਡੇ ਨਾਲੋਂ ਵੱਡਾ ਹੈ ਹੀ, ਸਗੋਂ ਉਹ ਆਪਣੇ ਆਪ ਨੂੰ ਵੱਡਾ ਸਮਝਦਾ ਵੀ ਹੈ (ਨਹੀਂ ਤਾਂ ਉਹ ਸ੍ਵੈ-ਜੀਵਨੀ ਲਿਖਣ ਦੀ ਦਲੇਰ ਹਿਮਾਕਤ ਨਾ ਕਰਦਾ)। ਸ੍ਵੈ-ਜੀਵਨੀ ਪੜ੍ਹਦਿਆਂ ਤੁਹਾਨੂੰ ਕਦਮ ਕਦਮ ਉਤੇ, ਹਰੇ ਵਾਕ ਵਿਚ ਅਗਲੇ ਦੀ 'ਮੈਂ-ਮੈਂ' ਸੁਣਨੀ ਪੈਂਦੀ ਹੈ, ਸ੍ਵੈ ਨੂੰ ਅਗਲੇ ਦੀ 'ਹਉਂ' ਦੇ ਅਧੀਨ ਕਰਨਾ ਪੈਂਦਾ ਹੈ। ਹਾਲਾਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਉਸ ਨੇ ਆਪਣੇ ਬਾਰੇ ਪੂਰਾ ਸੱਚ ਫਿਰ ਵੀ ਨਹੀਂ ਕਹਿਣਾ। ਆਪਣੇ ਦੋਸ਼ਾਂ ਨੂੰ ਵੀ ਇਸ ਤਰ੍ਹਾਂ ਨਾਲ ਪੇਸ਼ ਕਰਨਾ ਹੈ। ਕਿ ਅਗਲਾ ਇਹਨਾਂ ਨੂੰ ਵੀ ਗੁਣ ਸਮਝੇ ਅਤੇ ਅਸ਼ ਅਸ਼ ਕਰ ਉੱਠੇ।

'ਪੂਰਾ ਸੱਚ' ਜਸਟਿਸ ਜੋਸ਼ੀ ਦੀ ਆਤਮ-ਕਥਾ ਮੇਰੇ ਪੱਤੇ ਮੇਰੀ ਖੇਡ ਵੀ ਨਹੀਂ ਦੱਸਦੀ। ਜੇ ਬਹੁਤੇ ਵਿਸਥਾਰ ਵਿਚ ਨਾ ਜਾਇਆ ਜਾਏ ਤਾਂ ਕੇ. ਐਲ. ਗਰਗ ਦੀ ਟਿੱਪਣੀ ਥਾਂ ਸਿਰ ਵੀ ਹੈ ਅਤੇ ਰੌਚਕ ਵੀ ਕਿ ਜਸਟਿਸ ਜੋਸ਼ੀ ਦੀ ਤਾਸ਼ ਵਿਚ ਨੌਂ ਪੱਤੇ ਵੀ ਘੱਟ ਹਨ (ਆਤਮ-ਕਥਾ ਦੇ 43 ਕਾਂਡ ਹਨ), ਅਤੇ ਇਸ ਵਿਚੋਂ ਬੇਗਮਾਂ ਪੂਰੀ ਤਰ੍ਹਾਂ ਗਾਇਬ ਹਨ। ਇਸ ਟਿਪਣੀ ਵਿਚ ਵਾਧਾ ਇਹ ਕੀਤਾ ਜਾ ਸਕਦਾ ਹੈ ਕਿ ਇਸ ਵਿਚ ਉਸ ਬੇਗ਼ਮ ਦਾ ਵੀ ਜ਼ਿਕਰ ਨਹੀਂ, ਜਿਸ ਦਾ ਇਸ ਆਤਮ-ਕਥਾ ਵਿਚ ਕਾਨੂੰਨੀ, ਸੰਸਾਰਕ, ਸਦਾਚਾਰਕ ਅਤੇ ਰੂਹਾਨੀ - ਹਰ ਤਰ੍ਹਾਂ ਨਾਲ ਹੱਕੀ ਸਥਾਨ ਬਣਦਾ ਹੈ, ਸਿਵਾਇ ਇਕ ਅੱਧ ਵਾਕ ਵਿਚ ਅਸਿੱਧੇ ਜ਼ਿਕਰ ਦੇ। ਇਸੇ ਤਰ੍ਹਾਂ ਹੋਰ ਬੜੇ ਕੁਝ ਦਾ ਜ਼ਿਕਰ ਨਹੀਂ ਮਿਲਦਾ ਜਿਹੜਾ ਜੇ ਇਸ ਨਾਲੋਂ ਜ਼ਿਆਦਾ ਨਹੀਂ, ਤਾਂ ਘੱਟ ਵੀ ਮਹੱਤਾ ਨਹੀਂ ਸੀ ਰਖਦਾ, ਖ਼ਾਸ ਕਰਕੇ ਮੁਨਸਿਫ਼ੀ ਵਜੋਂ ਜੀਵਨ ਬਾਰੇ।

ਇਸ ਘਾਟ ਦਾ ਤਰਕ ਸਮਝ ਆ ਜਾਂਦਾ ਹੈ, ਜੇ ਇਹ ਪਤਾ ਹੋਵੇ ਕਿ ਇਸ ਆਤਮਕਥਾ ਦੇ ਕਾਂਡ ਕਿਸੇ ਰੋਜ਼ਾਨਾ ਅਖ਼ਬਾਰ ਦੇ ਸਪਤਾਹਕ ਕਾਲਮ ਵਜੋਂ ਲਿਖੇ ਗਏ ਸਨ, ਜਿਸ ਕਰਕੇ ਇਹਨਾਂ ਦੀ ਪੂਰਨਤਾ ਅਤੇ ਸਰਬ-ਪਖਤਾ ਨੂੰ ਅਗੇਤਾ ਪਲਾਨ ਕਰਨਾ ਸੰਭਵ ਨਹੀਂ ਸੀ। ਤਾਂ ਵੀ, ਬੇਗ਼ਮਾਂ ਦੀ ਘਾਟ ਵਾਲਾਂ ਤੱਥ ਜੋਸ਼ੀ ਹੋਰਾਂ ਦੀ ਕਲਾ ਅਤੇ ਦਿਸ਼ਟੀਕੋਣ ਨੂੰ ਸਮਝਣ ਲਈ ਮਹੱਤਵਪੂਰਨ ਹੋ ਸਕਦਾ ਹੈ।

ਜੇ ਆਤਮਕਥਾ ਵਿਚਲੇ ਘਾਪਿਆਂ ਦੀ ਉਕਤ ਵਿਆਖਿਆ ਨੂੰ ਮੰਨ ਲਿਆ ਜਾਏ. ਅਤੇ ਇਹਨਾਂ ਨੂੰ ਮੁਲਾਂਕਣ ਵਿਚ ਨਿਰਧਾਰਨੀ ਮਹੱਤਾ ਨਾ ਦਿੱਤੀ ਜਾਏ (ਜੋ ਕਿ ਹੈ ਵੀ ਨਹੀਂ ਅਤੇ ਬਣਦੀ ਵੀ ਨਹੀਂ) ਤਾਂ ਇਸੇ ਆਤਮਕਥਾ ਵਿਚ ਬੜਾ ਕੁਝ ਹੈ, ਜੋ ਇਸ ਨੂੰ ਸੈ-ਜੀਵਨੀ ਸਾਹਿਤ-ਰੂਪ ਵਿਚ ਨਿਵੇਕਲੀ ਥਾਂ ਦੁਆਉਂਦਾ ਹੈ। ਸਭ ਤੋਂ ਵੱਡੀ ਗੱਲ ਇਸ ਵਿਚ ਸਿਰਮੌਰਤਾ ਦੇ ਪੈਂਤੜੇ ਦੀ ਪੂਰਨ ਅਣਹੋਂਦ ਹੈ। ਸਗੋਂ ਲੇਖਕ ਇਸ ਤੋਂ ਉਲਟ ਪੈਂਤੜਾ ਅਪਣਾਉਣ ਲਈ ਯਤਨਸ਼ੀਲ ਹੈ। ਤਾਂ ਵੀ ਜੇ ਕਿਤੇ ਹਉਂ ਦਾ ਅਹਿਸਾਸ

138