ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨਾ, ਇਕ ਬਹੁਤ ਵਧੀਆ ਸਾਹਿਤਕ ਜਗਤ ਹੈ। ਪਰ ਦ੍ਰਿਸ਼ਟੀ ਦੇ ਧੁੰਦਲਕੇ ਕਾਰਨ ਇਸ ਦੀਆਂ ਸੰਭਾਵਨਾਵਾਂ ਉਜਾਗਰ ਨਹੀਂ ਹੋ ਸਕੀਆਂ।

ਇਕ ਹੋਰ ਸਾਹਿਤਕ ਜਗਤ ਵਿਥ ਰਾਹੀਂ ਸੂਝ ਪੈਦਾ ਕਰਨ ਦੀ ਹੈ। ਸਾਰੀ ਘਟਨਾ ਵਾਪਰਣ ਤੋਂ ਇੱਕ ਸਾਲ ਮਗਰੋਂ ਯਾਦ ਕੀਤੀ ਜਾ ਰਹੀ ਹੈ। ਕਲਾ ਵਿਚ ਵਿਥ ਦੀ ਵਰਤੋਂ ਕੀਤੀ ਜਾਂਦੀ ਹੈ, ਸਪਸ਼ਟਤਾ ਲਿਆਉਣ ਲਈ। ਪਰ ਇਥੇ ਦ੍ਰਿਸ਼ਟੀ ਦੇ ਧੁੰਦਲਕੇ ਕਾਰਨ ਇਹ ਵਿੱਥ ਪਿਛਲੀ ਧੁੰਦ ਨੂੰ ਹੋਰ ਸੰਘਣਿਆਂ ਕਰ ਦੀ ਦੱਸਦੀ ਹੈ।

ਬੜੀ ਪ੍ਰਭਾਵਸ਼ਾਲੀ ਪੇਸ਼ਕਾਰ ਉਪਰ ਗਲਤ ਸਵਾਲ ਫੱਸ ਕੇ, ਪ੍ਰੇਮ ਪ੍ਰਕਾਸ਼ ਉਸ ਨੂੰ ਔਝੜ ਪਾ ਦੇਂਦਾ ਹੈ। ਇਹੀ ਗੱਲ ਮੁਕਤੀ (1) ਅਤੇ ਮੁਕਤੀ (2) ਨਾਲ ਵਾਪਰੀ ਹੈ। ਮੁਕਤੀ ਦੇ ਦੋ ਹੀ ਅਰਥ ਹੋ ਸਕਦੇ ਹਨ, ਇਕ ਅਧਿਆਤਮਿਕ (ਜਨਮ ਮਰਨ ਦੇ ਗੋੜ ਤੋਂ ਮੁਕਤੀ), ਦੂਜੇ ਸਮਾਜਕ (ਮਨੁੱਖ ਹਥੋਂ ਮਨੁੱਖ ਉਤੇ ਹੁੰਦੇ ਸਮਾਜਕ ਜਬਰ ਤੋਂ ਮੁਕਤੀ)। ਦੋਹਾਂ ਸੂਰਤਾਂ ਵਿਚ ਇਹ ਆਦਮੀ ਦਾ ਵੀ ਓਨਾ ਹੀ ਮਸਲਾ ਹੈ, ਜਿੰਨਾ ਔਰਤ ਦਾ ਹੈ। ਪਰ ਇਸ ਕਹਾਣੀ ਵਿਚ ਇਹ ਮਸਲਾ ਕੇਵਲ ਔਰਤ ਦਾ ਬਣ ਕੇ ਪੇਸ਼ ਹੋਇਆ ਹੈ। ਇਸ ਤੋਂ ਸ਼ੱਕ ਇਹ ਹੁੰਦਾ ਹੈ ਕਿ ਭਾਵੇਂ ਪ੍ਰੇਮ ਪ੍ਰਕਾਸ਼ ਨੇ 'ਮੁਕਤੀ' ਸ਼ਬਦ ਦੀ ਵਰਤੋਂ ਉਹਨਾਂ ਸਾਰੇ ਸੰਭਵ ਸੰਦਰਭਾਂ ਵਿਚ ਕੀਤੀ ਹੈ, ਜਿਨ੍ਹਾਂ ਵਿਚ ਇਹ ਕੀਤੀ ਜਾ ਸਕਦੀ ਹੈ, ਪਰ ਮਸਲਾ ਅਸਲ ਵਿਚ ਕੁਝ ਹੋਰ ਹੈ। ਮਸਲਾ ਸਿਰਫ਼ ਔਰਤ ਨਾਲ ਸੰਬੰਧਿਤ ਹੈ, ਇਸ ਲਈ ਇਹ ਮਸਲਾ ਵਿਅਕਤੀ ਦੇ ਤੌਰ ਉਤੇ ਉਸ ਦੀ ਸਮਾਜਕ ਹਸਤੀ ਨਿਸਚਤ ਕਰਨ ਦਾ ਹੈ। ਔਰਤ ਦੀ ਸਾਰੀ ਭਟਕਣਾ ਆਪਣੀ ਹਸਤੀ ਦਾ ਮੁੱਲ ਪੁਆਉਣ ਦੀ ਹੈ। ਪਰ ਦ੍ਰਿਸ਼ਟੀ ਧੁੰਦਲੀ ਤੇ ਸੋਚ ਕੁਰਾਹੇ ਪਈ ਹੋਈ ਹੈ, ਜਿਸ ਕਰਕੇ ਉਹ ਆਪਣੀ ਹਸਤੀ ਨੂੰ ਸਿਰਫ਼ ਮਰਦ ਦੇ ਅਤੇ ਉਹ ਵੀ ਭੈੜੇ ਮਰਦ ਦੇ ਮੁਕਾਬਲੇ ਉਤੇ ਰੱਖ ਕੇ, ਉਸ ਨੂੰ ਜ਼ਲੀਲ ਹੋਇਆ ਦੇਖ ਕੇ ਹੀ ਸੰਤੁਸ਼ਟਤਾ ਲੋਚਦੀ ਹੈ। ਔਰਤ ਦੀ ਅਜ਼ਾਦ ਹਸਤੀ ਇਸ ਵਿਚ ਨਹੀਂ ਕਿ ਉਹ ਇਕ ਬਿਸਤਰੇ ਤੋਂ ਟੈਸਟ ਕਰ ਕੇ ਉਠੇ ਤੇ ਦੂਜੇ ਬਿਸਤਰੇ ਉਤੇ ਜਾ ਪਵੇ। ਇਹ ਉਸ ਦੀ ਹੋਰ ਗੁਲਾਮੀ ਦਾ ਰਾਹ ਹੈ। ਇਹ ਧੁੰਦਲਕਾ ਕਾਫ਼ੀ ਹੱਦ ਤਕ ਸਾਡੀ ਫ਼ੈਮਿਨਿਸਟ (feminist) ਸੱਚ ਦਾ ਵੀ ਧੁੰਦਲਕਾ ਹੈ।

ਮੱਛੀ ਕਹਾਣੀ ਵਿਚ ਵੀ ਇਸੇ ਤਰ੍ਹਾਂ ਸਾਰੀ ਦਿਲਚਸਪੀ ਗ਼ਲਤ ਥਾਂ ਟਿਕੀ ਹੋਈ ਹੈ। ਆਪਣੇ ਆਦਰਸ਼ ਲਈ ਜਾਨ ਤਲੀ ਉਤੇ ਧਰ ਕੇ ਫਿਰ ਰਹੇ ਵਿਅਕਤੀ ਦਾ ਇਸ ਬਹਾਦਰੀ ਵਲ ਤਾਂ ਉਚਤ ਧਿਆਨ ਨਾ ਦੇਣਾ, ਪਰ ਕਿਸੇ ਅਵੇਸਲੇਪਣ ਦੀ ਸੂਰਤ ਵਚ ਕਾਮ ਨਾਲ ਸੰਬੰਧਤ ਉਸ ਦੀ ਉਕਾਈ ਨੂੰ ਪਹਿਲੀ ਥਾਂ ਦੇ ਦੇਣਾ ਅਤੇ ਉਛਾਲਣਾ ਇਕ ਤਰ੍ਹਾਂ ਦੀ ਵਿਕ੍ਰਿਤ ਦਿਲਚਸਪੀ ਹੈ।

ਕਹਾਣੀ ਦੇ ਅਖੀਰ ਵਿਚ ਸ਼ੀਲ ਦੇ ਇਹ ਲਫ਼ਜ਼ ਬੜੇ ਜ਼ੋਰਦਾਰ ਹਨ - ਨਾ ਸੁਣ ਕਾਮਰੇਡ, ਜੇਹਲ 'ਚ ਰਹਿ ਕੇ ਮੈਨੂੰ ਮਹਿਸੂਸ ਹੋਇਆ ਪਈ ਇਸ ਸਮਾਜ

125