ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/10

ਇਹ ਸਫ਼ਾ ਪ੍ਰਮਾਣਿਤ ਹੈ

ਧੰਨਵਾਦ

ਲੇਖਕ ਉਹਨਾਂ ਸਾਰੇ ਵਿਦਵਾਨਾਂ ਪ੍ਰਤਿ ਕ੍ਰਿਤਗਤਾ ਪ੍ਰਗਟ ਕਰਨਾ ਆਪਣਾ ਖ਼ੁਸ਼ਗਵਾਰ ਫ਼ਰਜ਼ ਸਮਝਦਾ ਹੈ——————

ਜਿਨ੍ਹਾਂ ਦੀਆਂ ਰਚਨਾਵਾਂ ਇਸ ਪੁਸਤਕ ਦਾ ਪ੍ਰੇਰਨਾ-ਸ੍ਰੋਤ ਬਣੀਆਂ।

ਜਿਨ੍ਹਾਂ ਦੀਆਂ ਰਚਨਾਵਾਂ ਵਿਚੋਂ ਟੂਕਾਂ ਦੀ ਸ਼ਕਲ ਵਿਚ ਇਥੇ ਹਵਾਲੇ ਦਿੱਤੇ ਗਏ ਹਨ।

'ਕਥਾ-ਸ਼ਾਸਤਰ' ਸ਼ਬਦ ਡਾ. ਹਰਿਭਜਨ ਸਿੰਘ ਹੋਰਾਂ ਵਲੋਂ ਛੋਟੀ ਕਹਾਣੀ ਬਾਰੇ ਆਪਣੇ ਲੇਖ ਵਿਚ ਵਰਤਿਆ ਗਿਆ ਹੈ, ਜਿਸ ਨੂੰ ਮੈਂ ਜਿਉਂਂ ਦਾ ਤਿਉਂ ਅਪਣਾ ਲਿਆ ਹੈ——————ਧੰਨਵਾਦ ਸਹਿਤ।

ਪੁਸਤਕ ਦੇ ਛਾਪਕ ਸ: ਹਿਰਦੇਪਾਲ ਸਿੰਘ ਦਾ ਧੰਨਵਾਦ ਮੈਂ ਉਚੇਚੇ ਤੌਰ ਉਤੇ ਕਰਨਾ ਚਾਹੁੰਦਾ ਹਾਂ, ਕਿ ਇਸ ਪੁਸਤਕ ਨੂੰ ਸਾਕਾਰ ਕਰਨ ਵਿਚ ਆਉਂਦੀਆਂ ਕਠਿਨਾਈਆਂ ਸਮੇਂ ਪੂਰਾ ਧੀਰਜ ਦਿਖਾਉਂਦਿਆਂ ਮੇਰੇ ਨਾਲ ਨਿਭੇ।

——————ਲੇਖਕ