ਪੰਨਾ:ਨਿਰਾਲੇ ਦਰਸ਼ਨ.pdf/96

ਇਹ ਸਫ਼ਾ ਪ੍ਰਮਾਣਿਤ ਹੈ

(੯੨)

ਦੂਰ ਦੂਰ ਸੋਭਾ ਸਾਰੇ ਗਈ ਖਿਲਰ।
ਲੋਕੀ ਕਹਿਣ ਬ੍ਰਹਮ ਗਿਆਨੀ ਏਹਨੂੰ।
ਗੁਰਾਂ ਪਾਸ 'ਅਨੰਦ' ਜਾ ਸਿਖ ਲਗੇ।
ਆਖਣ ਪਰਉਪਕਾਰੀ ਤੇ ਦਾਨੀ ਏਹਨੂੰ।


ਗੁਰੂ ਜੀ ਨੇ ਆਉਣਾ

ਲੱਖਾਂ ਕੋਹਾਂ ਤੇ ਬੈਠਿਆਂ ਖਿਚ ਮਾਰੇ,
ਐਸਾ ਬਲ ਪਰੇਮ ਦੀ ਤਾਰ ਅੰਦਰ।
ਕਲੇ ਰਾਤ ਵੇਲੇ ਮਹਾਰਾਜ ਤੁਰ ਪਏ,
ਬਧੇ ਸਿਖ ਪਿਆਰੇ ਦੇ ਪਿਆਰ ਅੰਦਰ।
ਦਰਸ਼ਨ ਪਾ ਕੇ ਸਿਖ, ਨਿਹਾਲ ਹੋਇਆ,
ਇਕ ਸਿਕ ਹੋ ਯਾਦ ਦਾਤਾਰ ਅੰਦਰ।
ਪਰਖ ਸਿਖ ਦੇ ਸਿਦਕ ਦੀ ਕਰਨ ਲਗੇ,
ਪਾ ਪ੍ਰੀਤਮ ਜੀ ਇੰਜ ਵਿਹਾਰ ਅੰਦਰ।

ਸੇਵਾਕਰਨ ਲਗਾ ਮੁਠੀਆਂ ਭਰਨ ਲਗਾ,
ਗਲਾਂ ਚਲੀਆਂ ਪਰੇਮ ਪਿਆਰ ਦੀਆਂ।
ਬੂੁੂਹਾ ਖੋਹਲੋ ਭਾਈ ਜੀ ਦੁਵਾਈ ਦੇਵੇ,
ਕੂਕਾਂ ਨਿਕਲੀਆਂ ਕਿਸੇ ਦੁਖਯਾਰ ਦੀਆਂ।


ਸਿਖ

ਏਦਾਂ ਕੂਕ ਸੁਣਕੇ ਸੋਚਨ ਭਾਈ ਹੋਰੀ,
ਪਰਖ ਰਿਹਾ ਹੈ ਅਜ ਦਾਤਾਰ ਮੈਨੂੰ।
ਏਧਰ ਟੈਹਲ ਸਰਕਾਰ ਦੀ ਕਰ ਰਿਹਾ,
ਉਧਰ ਦੁਖੀ ਰਹੇ ਨੇ ਵਾਜਾਂ ਮਾਰ ਮੈਨੂੰ।