ਪੰਨਾ:ਨਿਰਾਲੇ ਦਰਸ਼ਨ.pdf/92

ਇਹ ਸਫ਼ਾ ਪ੍ਰਮਾਣਿਤ ਹੈ

(੮੮)

ਰਖਦਾ ਸਭਾ ਵਿਚ ਪਤ ਦਰੋਪਦੀ,
ਬੇੜਾ ਰਾਜ ਦਾ ਲਾਂਵਦੇ ਪਾਰ ਆਪੇ।
ਕੁਬਜਾਂ, ਗਨਕਾਂ, ਅਜਾਮਲ ਜਹੇ ਪਾਪੀ,
ਜੀਵਨ ਮੁਕਤ ਕੀਤੇ ਦੀਦਾਰ ਆਪੇ।
ਨਾਮ ਦਾਨ ਉਵੇਂ ਮੈਨੂੰ ਬਖਸ਼ ਦੇਵੋਂ,
ਤਿਲਕੂ ਵਾਗਰਾਂ ਸਿਦਕ ਪਿਆਰ ਬਖਸ਼ੋ।
ਜਨਮ ਮਰਨ ਵਾਲਾ ਗੇੜ ਕਟ ਛਡੋਂ,
ਭਰਮੀ ਆਪ ਦੇ ਆਇਆ ਦਰਬਾਰ ਬਖਸ਼ੋ।

ਗੁਰੂ ਜੀ

ਸਿਰ ਤੇ ਰਖਿਆ ਹਥ ਦਾਤਾਰ ਜੀ ਨੇ,

ਉਹਨੂੰ ਮਿਟੀ ਤੋਂ ਸੋਨਾ ਬਣਾ ਦਿਤਾ।
ਹਉਮੈ ਮਾਰਕੇ ਸੰਗਤ ਦੀ ਕਰੋ ਸੇਵਾ,
ਪਰਉਪਕਾਰ ਵਲੋਂ ਮੁੜ ਕੇ ਲਾ ਦਿਤਾ।
ਪੇਂਦ ਲਾ ਕੇ ਖਟਿਓ ਕਰ ਮਿਠਾ,
ਜਨਮ ਮਰਨ ਦਾ ਗੇੜ ਮਟਾ ਦਿਤਾ।
ਇਕ ਓਅੰਕਾਰ ਦੀ ਚਾਹੜ ਪੌੜੀ,
ਸਚਖੰਡ ਦੇ ਵਿਚ ਪੁਚਾ ਦਿਤਾ।
ਗੁਰੂ ਘਰੋਂ ਨਿਰਾਸ ਨਾ ਮੁੜੇ ਕੋਈ,
ਕਲਪ ਬਿਰਛ ਏਹ ਕਲਪਨਾ ਨਾਸ਼ ਕਰਦੇ।
ਜੀਵਨ ਮੁਕਤ ਉਹ ਪਰਮ 'ਅਨੰਦ' ਪਾਵੇ,
ਜਿਥੇ ਆਤਮੇ ਵਿਚ ਪਰਕਾਸ਼ ਕਰਦੇ।