ਪੰਨਾ:ਨਿਰਾਲੇ ਦਰਸ਼ਨ.pdf/91

ਇਹ ਸਫ਼ਾ ਪ੍ਰਮਾਣਿਤ ਹੈ

(੮੭)

ਕੰਨ ਕਿਸੇ ਬਲਾ ਨੇ ਤੋੜਲਿਆ,
ਚੁਕ ਫੇਰ ਬੇੜੀ ਵਿਚ ਸਟਿਆ ਸੀ।
ਬੇੜਾ ਪਾਰ ਲਗਾ ਸਭਨੇ ਸ਼ੁਕਰ ਕੀਤਾ,
ਇੰਜ ਕਸ਼ਟ ਭਗਵਾਨ ਨੇ ਕਟਿਆ ਸੀ।

ਗੁਰੂ ਜੀ ਨੇ ਕੰਨ ਤੇ ਮੁੰਦਰਾ ਦੇਨਾ

ਤਿੰਨੇ ਲੋਕ ਮਹਾਂਰਾਜ ਦੀ ਮੁਠ ਅੰਦਰ,

ਬਲ ਬਖਸ਼ਿਆ ਸਿਰੀ ਭਗਵਾਨ ਪਿਆਰੇ।
ਉਜਲ ਹੋ ਗਿਆ ਜਿਨਾਂ ਦਾ ਮੰਨ ਸ਼ੀਸਾ,
ਪਾਇਆ ਉਹਨਾਂ ਦੀਦਾਰ ਤੇ ਮਾਨ ਪਿਆਰੇ।
ਫਿਰ ਉਹ ਲਖਾਂ ਬਹਿਸ਼ਤਾਂ ਦੀ ਬਾਦਸ਼ਾਹੀ,
ਗੁਰੂ ਚਰਨਾਂ ਤੋਂ ਕਰਨ ਕੁਰਬਾਨ ਪਿਆਰੇ।
ਪਾਕੇ ਹੱਥ ਤੰਬੂ ਅੰਦਰ ਆਖਦੇ ਨੇ,
ਮੁੰਦਰਾ ਏਹੋ ਹੈ ਕਰੋ ਪਛਾਨ ਪਿਆਰੇ।
ਅਪਨਾ ਕੰਨ ਤੇ ਮੁੰਦਰਾ ਪਛਾਨ ਅਪੁਨਾ,
ਸਾਰਾ ਰਿਦੇ ਚੋ ਮਾਨ ਕਾਫੂਰ ਹੋਯਾ।
ਢਠਾ ਚਰਨਾ ਦੇ ਉਤੇ 'ਅਨੰਦ' ਰੋ ਰੋ,
ਨਜ਼ਰ ਸਾਂਈ ਦੀ ਵਿਚ ਮਨਜ਼ੂਰ ਹੋਯਾ।

(ਤਥਾ)

ਗੁਰੂ ਨਹੀਂ ਏ ਸਿਰੀ ਭਗਵਾਨ ਸਚਾ,

ਆਇਆ ਜੱਗ ਤੇ ਧਾਰ ਅਵਤਾਰ ਆਪੇ।
ਜੁਗੋ ਜੁਗੋ ਏਹ ਭਗਤਾਂ ਦੀ ਲਾਜ ਰਖਣ,
ਤਤੇ ਥੰਮਾਂ ਚੋਂ ਦੇਣ ਦੀਦਾਰ ਆਪੇ।