ਪੰਨਾ:ਨਿਰਾਲੇ ਦਰਸ਼ਨ.pdf/90

ਇਹ ਸਫ਼ਾ ਪ੍ਰਮਾਣਿਤ ਹੈ

(੮੬)

ਜੋਗੀ

ਗਿਆ ਭਰਮ ਸਾਰਾ ਅਖਾਂ ਖੁਲ ਗਈਆਂ,
ਵਾਕ ਸੁਨਦਿਆਂ ਗੁਰੂ ਦਾਤਾਰ ਦਾ ਜੀ।
ਸੌ ਸਾਲ ਦਾ ਕੁਤਰਿਆਂ ਕੰਨ ਮੇਰਾ,
ਲਿਆ ਕਿਸਤਰਾਂ ਬੁਝ ਵਿਚਾਰਦਾ ਜੀ।
ਸ਼ਾਇਦ ਭਾਈ ਤਿਲਕੂ ਹੋਵੇ ਦਸ ਦਿਤਾ,
ਫਿਰ ਇਸਤਰਾਂ ਆ ਭਰਮ ਮਾਰਦਾ ਜੀ।
ਮੇਰੀ ਡੇਢ ਸੌ ਸਾਲ ਤੋਂ ਉਮਰ ਉਤੇ,
ਪੰਜੀ ਸਾਲ ਦਾ ਸਮਾਂ ਸਰਕਾਰ ਦਾ ਜੀ।
ਕਿਮੇ ਸਿਖ ਦਸੀ ਹੋਊ ਗਲ ਏਦਾਂ,
ਸਾਰੇ ਏਸ ਪਰਸੰਗ ਨੂੰ ਜਾਣਦੇ ਜੀ।
ਮਥੇ ਮੇਰੇ ਨਹੀਂ ਕਦੇ ਮਹਾਰਾਜ ਲਗੇ,
ਭਲਾ ਕੰਨ ਨੂੰ ਕਿਦਾ ਪਛਾਨਦੇ ਜੀ।

ਜੋਗੀ

ਜੋਗੀ ਆਖਦਾ ਖੋਲ ਹਵਾਲ ਦਸਾਂ,

ਜੋ ਹੈ ਮੰਦਰੇ ਵਾਲਾ ਹਲਾਇਆ ਗਿਆ।
ਬੇੜੀ ਵਿਚ ਦਰਯਾ ਮੈਂ ਲਗ ਰਿਹਾ ਸਾਂ,
ਭਾਣਾ ਆਨ ਅਜੀਬ ਵਰਤਾਇਆ ਗਿਆ।
ਬੇੜਾ ਡੋਲਦਾ ਕਪਰਾਂ ਵਿਚ ਫਸਿਆ,
'ਬਲੀ'ਦੇਉ ਫਿਰ ਇਉਂ ਸੁਨਾਇਆ ਗਿਆ।
ਮੈਨੂੰ ਵੇਖ ਲਾਵਾਰਸ ਗਰੀਬ ਜਿਹਾ,
ਚੁਕ ਵਿਚ ਦਰਯਾ ਵਗਾਇਆ ਗਿਆ।