ਪੰਨਾ:ਨਿਰਾਲੇ ਦਰਸ਼ਨ.pdf/9

ਇਹ ਸਫ਼ਾ ਪ੍ਰਮਾਣਿਤ ਹੈ

(੯)

ਹੇਠ ਉਸਦੇ ਬੈਠਦਾ, ਆ ਨਵਾਂ ਜੁਵਾਈ।
ਪਿਛੋਂ ਜਾਂਦੀ ਉਸ ਨਾਲ, ਪੁਤਰੀ ਪਰਨਾਈ।
ਨਹੀਂਂ ਤਾਂਂ ਖਾਲੀ ਜੰਜ ਹੈ, ਜਾਂਦੀ ਪਰਤਾਈ।

ਗੁਰੂ ਜੀ

ਸਤਿਗੁਰ ਕਹਿੰਦੇ ਹੱਸਕੇ, ਬਾਬਾ ਜੋ ਭਾਣਾ।
ਪਾਜ ਤੁਹਾਡਾ ਖੋਹਲ ਕੇ, ਅਜ ਅਸਾਂ ਦਖਾਣਾ।
ਨਾਂ ਸੋਟਾਂ ਨਾ ਅਸਾਂ ਨੇ, ਵਾਜਾ ਵਜਵਾਣਾ।
ਨਾਂ ਅਸਾਂ ਗਾਨਾ ਬੰਨਨਾ, ਨਾ ਸੇਹਰਾ ਲਾਣਾ।
ਮੈਂ ਨਹੀਂ ਅਪਣੀ ਕੌਮ ਨੂੰ, ਰਾਹ ਪੁਠੇ ਪਾਣਾ।
ਮੈਂ ਨਹੀਂ ਫਰਜ਼ੀ ਠਾਠ ਦਾ, ਕੁਝ ਢੌਂਗ ਰਚਾਣਾ।
ਮੇਰੇ ਸਿਖਾਂ ਖੂਨ ਡੋਹਲ, ਜੋ ਧੰਨ ਕਮਾਣਾ।
ਮੈਂ ਨਹੀਂ ਭਾੜੇ ਭੰਗ ਦੇ, ਉਸ ਨੂੰ ਲੁਟਵਾਣਾ।

ਕੁੜੀਆਂ ਨੇ ਕੰਧ ਸੁਟਨੀ

ਹੇਠ ਕੰਧ ਦੇ ਬੈਠ ਗਏ, ਸਤਗੁਰ ਜੀ ਆਕੇ।
ਮੂਲੇ ਕੁੜੀਆਂ ਘਲੀਆਂ, ਕੁਝ ਇੰਜ ਸਖਾਕੇ।
ਦੂਲੇ ਉਤੇ ਕੰਧ ਨੂੰ, ਸੁਟ ਦਿਉ ਧਕਾਕੇ।
ਖਪ ਨੀਂਗਰ ਦੀ ਮੁਕਸੀ, ਇਸ ਥਲੇ ਆਕੇ।
ਕੁੜੀਆਂ ਹੋਈਆਂ ਕਠੀਆਂ, ਕੰਧ ਗਿਰਦੇ ਜਾਕੇ।
ਮਾਰਨ ਧਕਾ ਕੰਧ ਨੂੰ, ਟਿਲ ਸਾਰਾ ਲਾਕੇ।
ਕੋਟ ਲੋਹੇ ਦਾ ਬਨ ਗਈ, ਕੰਧ ਦਰਸ਼ਨ ਪਾ ਕੇ।
ਹਟੀਆਂ ਪਿਛੇ ਲੜਕੀਆਂ, ਸਭੇ ਸ਼ਰਮਾ ਕੇ।