ਪੰਨਾ:ਨਿਰਾਲੇ ਦਰਸ਼ਨ.pdf/83

ਇਹ ਸਫ਼ਾ ਪ੍ਰਮਾਣਿਤ ਹੈ

(੭੯)

ਇੰਜੇ ਮੇਰੇ ਸਾਹਮਣੇ, ਲੜ ਬੇਟਾ ਤੇਰਾ।
ਮੁਕਤੀ ਪਾਵੇਂ ਅੰਮੀਏ, ਕਰ ਜੰਗ ਭਲੇਰਾ।

(ਵਾਕ ਕਵੀ)

ਰੀਝਾਂ ਨਾਲ ਸੰਭਾਲਦੀ ਲਾਲ ਸੁਚੇ,

ਮਲ ਮਲ ਮਖਨੀ ਨੁਹਾਵਦੀ ਪੁਤਰਾਂ ਨੂੰ।
ਸੁਰਤ ਸੰਭਲ ਦੇ ਹੀ ਨੂੰਹ ਲਿਆਉਣ ਖਾਤਰ,
ਮਾਤਾ ਸੇਹਰੇ ਲਗਾਂਵਦੀ ਪੁਤਰਾਂ ਨੂੰ।
ਸਚੇ ਸਿਖ ਦੀ ਅੰਮੀ ਦਾ ਧੰਨ ਜੇਰਾ,
ਹੱਥੀ ਤੇਗ ਫੜਾਂਵਦੀ ਪੁਤਰਾਂ ਨੂੰ।
ਜਾਵੇ ਜੰਗ ਅੰਦਰ ਚੜ੍ਹੇ ਰੰਗ ਮਾਂ ਨੂੰ,
ਜਾਂਦੀ ਵਾਰ ਸਮਝਾਂਵਦੀ ਪੁਤਰਾਂ ਨੂੰ।
ਸੁਖਾਂ ਲਧਿਆਂ ਗੁਰਾਂ ਦਾ ਸਿਖ ਹੈਂ ਤੂੰ,
ਉਹ ਦੀ ਬਾਰਗਾਹ ਵਿਚ ਪਰਵਾਨ ਹੋਵਾਂ।
ਪਰਤੀਂ ਪਿਛਾਹ 'ਅਨੰਦ' ਤਾਂ ਫਤਹਿ ਲੈਕੇ,
ਨਹੀਂ ਤਾਂ ਮਰਦਾਂ ਦੇ ਵਾਂਗ ਕੁਰਬਾਨ ਹੋਵਾਂ।