ਪੰਨਾ:ਨਿਰਾਲੇ ਦਰਸ਼ਨ.pdf/8

ਇਹ ਸਫ਼ਾ ਪ੍ਰਮਾਣਿਤ ਹੈ

(੮)

ਜਿਸ ਥਾਂ ਨੂੰ ਰਬੀ ਜੋਤ ਨੇ, ਮਨ ਭਾਗ ਲਗਾਣੇ।
ਜੰਦਰੇ ਉਥੇ ਮਾਰ ਲੈ, ਮੂਲੇ ਜਰਵਾਣੇ।

ਮੂਲੇ ਨੇ ਘਰ ਆ ਕੇ ਰੋਣਾਂਂ

ਫਿਰ ਮੂਲਾ ਘਰ ਆਨਕੇ ਰੋ ਦੇ ਦੁਹਾਈ।
ਵੱਸ ਫਕੀਰਾਂ ਕਦੇ ਨਾ, ਮੈਂ ਪਾਵਾਂ ਜਾਈ।
ਚੁਲੇ ਮੇਰੀ ਪਤ ਹੈ, ਨਾਨਕ ਨੇ ਪਾਈ।
ਨਾਂ ਕਿਤੇ ਵਾਜਾ ਵਜਦਾ, ਨਾਂ ਕੰਜਰੀ ਆਈ।
ਨਾਂ ਕਿਧਰੇ ਅਸਮਾਨ ਤੇ,ਕੋਈ ਚੜੀ ਹਵਾਈ।
ਨਾਂ ਕਿਤੇ ਘੋੜਾ ਹਿਨਕਆ, ਕੀਹ ਹੈ ਵਡਿਆਈ।
ਪੀਕੇ ਕਿਸੇ ਸ਼ਰਾਬ ਨਾਂ, ਕੋਈ ਰੌਨਕ ਲਾਈ।
ਆਏ ਜਿਵੇਂ ਮੁਕਾਨ ਨੇ, ਇੰਜ ਬਨਤ ਬਨਾਈ।
ਮੈਂ ਨੀਂਗਰ ਕੀ ਚਾਵਨਾ, ਖਪ ਜਾਏ ਮੁਕਾਈ।
ਸਾਰੇ ਆਖਨ ਮੂਲਿਆ, ਗਲ ਹੋਈ ਮਾੜੀ।
ਜੁਤੀਆਂ ਥਲੇ ਅਸਾਂ ਦੀ, ਪਤ ਏਸ ਲਤਾੜੀ।
ਮਾਰੋ ਮਰਦਾ ਜਿਸ ਤਰਾਂ, ਏਹ ਨਵਾਂ ਖਿਲਾੜੀ।
ਦੇਵ ਰੀਤ ਕੁਲ ਅਸਾਂ ਦੀ, ਰਦ ਕਰੇ ਅਨਾੜੀ।
ਸਾਧਾਂ ਦੇ ਲੜ ਲਾਏ ਕੇ, ਤੂੰ ਪੁਤਰੀ ਪਿਆਰੀ।
ਗਊ ਦੀ ਉਮਰਾਂ ਮੂਲਿਆ, ਨਾਂ ਗਾਲੀਂ ਸਾਰੀ।

ਮੂਲੇ ਨੇ ਬੁਢੇ ਨੂੰ ਸਿਖਾ ਕੇ ਘਲਨਾ

ਇਕ ਬੁਢੇ ਨੇ ਜਾ ਆਖਿਆ, ਗਲ ਸੁਣ ਲੌ ਭਾਈ।
ਸਾਡੇ ਪਿੰਡ ਦੇ ਵਡਿਆਂ, ਇਕ ਰੀਤ ਠਹਰਾਈ।
ਕੰਧ ਝੂਲਨਾ ਸ਼ੈਹਿਰ ਵਿਚ, ਇਕ ਅਸਾਂ ਬਨਾਈ।