ਪੰਨਾ:ਨਿਰਾਲੇ ਦਰਸ਼ਨ.pdf/78

ਇਹ ਸਫ਼ਾ ਪ੍ਰਮਾਣਿਤ ਹੈ

(੭੪)

ਝੂਠੀ ਦੌਲਤ ਮਾਰਦੀ, ਮੂੰਹ ਉਪਰ ਖਲੇ।
ਸਚੀ ਦੌਲਤ ਨਾਮ ਦੀ, ਬੰਨ ਹੁਣ ਤੂੰ ਪਲੇ।
ਵਿਚ ਰਿਆਸਤ ਨਾਹਨ ਦੀ, ਲਾ ਜਾ ਕੇ ਡੇਰਾ।
ਕਰ ਹੁਣ ਪਰਉਪਕਾਰ ਤੂੰ, ਛਡ ਜਗ ਦਾ ਝੇੜਾ।
ਸਿਖੀ ਦਾ ਪਰਚਾਰ ਕਰ, ਚੁਕ ਸੇਵਾਦਾਰੀ।
ਸੋਭਾ ਤੇਰੀ ਜਗਤ ਵਿਚ, ਹੋਵੇਗੀ ਭਾਰੀ।
ਗਦੀ ਤੇਰੀ ਚਲਸੀ, ਸਭ ਦਰਸ਼ਨ ਪੂਜਾ।
ਸਿਮਰੀ ਬਿਨਾ ਅਕਾਲ ਦੇ, ਨਾ ਤੀਜਾ ਦੂਜਾ।
ਸੇਵਾ ਪਉੜੀ ਗੰਗਿਆ, ਸਚਖੰਡ ਪੁਚਾਵੇ।
ਜੋ ਡਿਗੇ ਇਸ ਤੋਂ ਥਿੜਕ ਕੇ, ਵਿਚ ਜੂਨਾ ਜਾਵੇ।
ਚੁਕੀ ਗੰਗੇ ਟਹਿਲ ਜੋ, ਫਿਰ ਠੀਕ ਨਭਾਈ।
ਬਰਕਤ ਸਿੰਘਾਂ ਗੁਰਾਂ ਨੇ, ਬਖਸ਼ੀ ਵਡਿਆਈ।


<><><>
 <>