ਪੰਨਾ:ਨਿਰਾਲੇ ਦਰਸ਼ਨ.pdf/75

ਇਹ ਸਫ਼ਾ ਪ੍ਰਮਾਣਿਤ ਹੈ

(੭੧)

ਸੌਦਾ ਕਰਨਾ ਧਰਮ ਦਾ, ਪਾ ਲੈ ਜਾ ਹੱਟੀ।
ਝੂਠ ਜੂਠ ਨੂੰ ਛਡ ਦੇ, ਹੋਵੇ ਬਹੁਤ ਖੱਟੀ।
ਦਰ ਤੇ ਆਵੇ ਚਲ ਕੇ, ਜੇ ਕਦੇ ਸੁਵਾਲੀ।
ਪੁਜਦੀ ਮਦਦ ਦੇ ਦਈਂ, ਮੋੜੀਂ ਨਾ ਖਾਲੀ।
ਰਖਸੇ ਜੇ ਵਿਵਹਾਰ ਵਿਚ, ਇੰਜ ਸਦਾ ਸਚਾਈ।
ਘਾਟਾ ਹੋਸੀ ਕਦੇ ਨਾ, ਪਾਵੇਂ ਵਡਿਆਈ।
ਖੀਸਾ ਮੇਰਾ ਹੋਏਗਾ, ਹੱਥ ਹੋਸੀ ਤੇਰਾ।
ਖਾਂਵੀ ਖਰਚੀ ਰਲ ਮਿਲ, ਹੋਏ ਨਫਾ ਵਧੇਰਾ।
ਇਉਂ ਗੰਗੋ ਸ਼ਾਹ ਗੁਰਾਂ ਨੂੰ, ਫਿਰ ਸੀਸ ਨੁਵਾਕੇ।
ਦਿੱਲੀ ਦੇ ਵਿਚ ਖੋਹ ਲਿਆ, ਹਟ ਉਸਨੇ ਜਾ ਕੇ।
ਵਾਧਾ ਉਸ ਦੇ ਕੰਮ ਵਿਚ, ਆ ਹੋਇਆ ਭਾਰੀ।
ਸੇਠ ਸੇਠ ਕਹਿ ਸਦਦੀ, ਉਸ ਨੂੰ ਖਲਕਤ ਸਾਰੀ।
ਜਿਉਂ ਜਿਉਂ ਵਾਧੇ ਪੈ ਗਿਆ,ਮਿਲ ਗਈ ਸਰਦਾਰੀ।
ਅੰਨਾ ਹੋਇਆ ਲੋਭ ਵਿਚ, ਬਣਿਆ ਹੰਕਾਰੀ।
ਗੁਰੂ ਭੁਲਾਇਆ ਚਿਤ ਤੋਂ, ਫੜ ਲਏ ਕੁਚਾਲੇ।
ਲਹੂਆਂ ਵਾਲੇ ਲਗ ਪਿਆ, ਭਰ ਪੀਨ ਪਿਆਲੇ।
ਬਰਕਤ ਸਿੰਘਾ ਧੰਨ ਦੀਆਂ, ਵੇਖੋ ਵਡਿਆਈਆਂ।
ਗੰਗੇ ਸ਼ਾਹ ਵਿਚ ਆ ਗਈਆਂ, ਸਭੋ ਬੁਰਾਈਆਂ।

ਗੁਰੂ ਜੀ ਨੇ ਪਰਖਨਾ

ਇਕ ਦਿਹਾੜੇ ਸਿਖ ਇਕ, ਦਰਸ਼ਨ ਲਈ ਆਇਆ।
ਧੀ ਦੀ ਸ਼ਾਦੀ ਵਾਸਤੇ, ਉਸ ਤਰਲਾ ਪਾਇਆ।
'ਗੰਗੋ ਸ਼ਾਹ' ਵਲ ਲਿਖ ਦਿਤਾ,ਸਤਗੁਰ ਪਰਵਾਨਾ।