ਪੰਨਾ:ਨਿਰਾਲੇ ਦਰਸ਼ਨ.pdf/73

ਇਹ ਸਫ਼ਾ ਪ੍ਰਮਾਣਿਤ ਹੈ

ਘੇਰ ਲੈ ਚਲੇ ਫੇਰ ਅਸਾਂ ਨੂੰ, ਮੁੜ ਉਹੋ ਜਰਵਾਣੇ।
ਜੇਕਰ ਗਿਦੜ ਈ ਖਾ ਜਾਵਣ,ਸ਼ਰਨ ਸ਼ੇਰ ਦੀ ਆਇਆ।
ਜਮਦੂਤਾਂ ਦਾ ਭੌ ਨਹੀਂ ਮਿਟਨਾ,ਜੇਕਰ ਨਾਮ ਧਿਆਇਆ।
ਕਾਹਨੂੰ ਲੈਣੀ ਓਟ ਤੁਸਾਂ ਦੀ, ਬੰਦੇ ਕਰਮਾਂ ਮਾਰੇ।
ਡੁਬਦੀ ਬੇੜੀ ਭਵ ਸਾਗਰ ਵਿਚ,ਲਾਵੋ ਅਜ ਕਿਨਾਰੇ।

ਗੁਰੂ ਜੀ ਨੇ ਆਉਣਾ

ਭਗਤਾਂ ਤਾਂਈ ਆਖਦੇ, ਜਦ ਬਨਦੀ ਭਾਰੀ।
ਕਰਨ ਰਖਿਆ ਆਂਵਦਾ, ਤਦ ਆਪ ਮੁਰਾਰੀ।
ਪੌਨ ਰੂਪ ਹੋ ਗੁਰੂ ਜੀ, ਜੰਗਲ ਵਿਚ ਆਏ।
ਧੂਹ ਮਿਆਨੋਂ ਚੰਮਕਦੀ, ਇਉਂ ਕਿਹਾ ਸੁਨਾਏ।
ਠਹਿਰੋ ਪਾਮਰ ਰਾਖਸ਼ੋ, ਜਾਣਾ ਨਾਂ ਪਾਇਓ।
ਬੀਜ ਜੋ ਬੀਜਿਆ ਜ਼ਹਿਰ ਦਾ,ਫਲ ਖਾਂਦੇ ਜਾਇਓ।
ਮੇਰੇ ਸਿਖਾਂ ਨੂੰ ਤੁਸਾਂ, ਦੁਖ ਦਿਤਾ ਭਾਰੀ।
ਮੌਤ ਤੁਸਾਂ ਨੂੰ ਸਦਦੀ, ਹੁਨ ਕਰੋ ਤਿਆਰੀ।
ਸੀਸ ਪੰਜਾਂ ਦੇ ਵਡ ਕੇ, ਧਰਤੀ ਤੇ ਸੁਟੇ।
ਦੁਖੀਏ ਗਲੇ ਲਗਾ ਲਏ, ਬਿਪਤਾ ਚੋਂ ਛੁਟੇ।
'ਰਤਨ ਕੌਰ ਤੇ ਸੇਠ ਨੂੰ, ਗਲ ਨਾਲ ਲਗਾਇਆ।
ਨਾਮ ਦਾਨ ਦੇ ਉਹਨਾਂ ਦਾ, ਜੀਵਨ ਪਲਟਾਇਆ।
ਖੁਲ ਗਏ ਨੈਹਰੂ ਮਲ ਦੇ, ਨੈਨਾਂ ਦੇ ਪਰਦੇ।
ਪੁਜੇ ਸਿਰੀ 'ਅਨੰਦ ਪੁਰ', ਸਿਰ ਚਰਨੀ ਧਰਦੇ।
ਬੇਪਰਵਾਹੀਆਂ ਤੇਰੀਆਂ, ਕਰਦੇਂ ਜੋ ਚਾਂਵੇਂ।
ਬਾਦਸ਼ਾਹਾਂ ਨੂੰ ਪਲਾਂ ਵਿਚ, ਫੜ ਭੀਖ ਮੰਗਾਂਵੇਂ।

———><———