ਪੰਨਾ:ਨਿਰਾਲੇ ਦਰਸ਼ਨ.pdf/72

ਇਹ ਸਫ਼ਾ ਪ੍ਰਮਾਣਿਤ ਹੈ

(੬੮)

ਸੌਨ ਲਈ ਨਹੀਂ ਪੈਸੇ ਤਾਰੇ,ਤੂੰ ਏਂ ਕਿਉਂ ਉਘਲਾਈ।
ਤਾਰ ਟਕੇ ਹੋ ਦਫਾ ਸ਼ਤ ਬੀ,ਸਦ ਅਪਨੇ ਹਮਰਾਈ।
ਸੁਤੀ ਫੇਰ ਕਦੇ ਰਖ ਚੇਤਾ, ਚੀਰਾਂ ਚੜਵੇ ਤਰੇ।
ਹੌਲੇ ਕਰਦੇ ਫੁਲਾਂ ਵਾਂਗੂੰ, ਘੁਟ ਘੁਟ ਕੇ ਅੰਗ ਮੇਰੇ।
ਘੁਟਨ ਲਗ ਪਈ ਫੇਰ ਵਿਚਾਰੀ,ਉਵੇਂ ਕਰਮਾਂ ਮਾਰੀ।
ਪਲਮ ਕੰਧਤੋਂ ਉਤਰੀ ਥਲੇ,ਸੌਂ ਗਈ ਜਦ ਹਤਿਆਰੀ।
ਜਿਸ ਥਾਂ ਰਹਿੰਦਾ ਬਾਬਾ ਉਸਦਾ,ਉਸੇ ਖੂਹ ਤੇ ਆਈ।
ਪਾ ਜਫੀ ਬਾਬੇ ਦੇ ਗਲ ਨੂੰ, ਚੁਪ ਕੀਤੀ ਕੁਰਲਾਈ।
ਉਠ ਸ਼ਤ ਬੀ ਨਾ ਕਰ ਦੇਰੀ ਨਸ ਚਲੀਏ ਇਸਥਾਂਉ।
ਰਹਿਮਤ ਭਲਾ ਅਸਾਂ ਤੇ ਹੋਵੇ ਸਤਗੁਰ ਦੀ ਦਰਗਾਂਉ।
ਤੁਰ ਪਏ ਦੋਵੇਂ ਬਾਬਾ ਪੋਤੀ, ਪਕੜੀ ਹੱਥ ਡੰਗੋਰੀ।
ਵਾਹੋਦ ਹੀ ਤੁਰਦੇ ਜਾਂਦੇ, ਦੁਨੀਆਂ ਕੋਲੋਂ ਚੋਰੀ।
ਦਿਲ ਦੇ'ਚ ਅਰਦਾਸਾਂ ਕਰਦੇ,ਹੇ ਕਲਗੀਧਰ ਆਈ।
ਐਸੀ ਜ਼ਾਲਮ ਦੁਨੀਆਂ ਕੋਲੋਂ, ਬਖਸ਼ੀ ਸਾਡੇ ਤਾਈ।
ਤੁਰਦੇ ਤੁਰਦੇ ਫਿਰ ਜਾਂ ਅਪੁੜੇ,ਦੁਖੀਏ ਉਸੀ ਟਿਕਾਣੇ।
ਹੱਥੀਂ ਡ ਗਾਂ ਪਕੜੀ ਉਹੋ,ਮਿਲ ਪਏ ਫਿਰ ਜਰਵਾਣੇ।
ਕਰ ਪਹਿਚਾਨ ਦੋਹਾਂ ਤੇ ਤਾਂਈ, ਕੁਟਨ ਲਗੇ ਫੜ ਕੇ।
ਕੇਹੜੀ ਗਲੋ ਨਾਲ ਮਾਲਕਾਂ, ਨਸ ਆਏ ਹੋ ਲੜਕੇ।
ਰੋ ਰੋ ਦੋਵਂ ਕਲਗੀਧਰ ਦੇ, ਦਰ ਤੇ ਦੇਣ ਦੁਹਾਈ।
ਰਖੋ ਲਾਜ ਸਭਾ 'ਚ ਜੀਕੁਨ, ਦਰੋਪਤੀ ਤੁਸਾਂ ਬਚਾਈ।
ਤਤੇ ਥੰਮਾਂ ਵਿਚੋਂ ਜੀਕੁਨ, ਦਰਸ਼ਨ ਤੁਸਾਂ ਦਿਖਾਯਾ।
'ਪ੍ਰਲਾਦ ਭਗਤ' ਦੀ ਰਖਸ਼ਾ ਕੀਤੀ,ਅਪਣੇ ਚਰਨੀ ਲਾਯਾ।
ਸਾਡੀ ਧੀਰਜ,ਆਸ ਤੁਸੀਂ ਹੋ,ਬਿਲਕੁਲ ਅਸੀਂ ਨਿਮਾਣੇ।