ਪੰਨਾ:ਨਿਰਾਲੇ ਦਰਸ਼ਨ.pdf/71

ਇਹ ਸਫ਼ਾ ਪ੍ਰਮਾਣਿਤ ਹੈ

(੬੭)

ਮੈਂ ਸਾਂ ਸਦਾ ਅਦਾਲਤਾਂ ਕਰਨ ਵਾਲਾ,
ਅਜ ਮੈਂ ਕਿਸੇ ਦਾ ਤਾਬਿਆਦਾਰ ਲੋਕੋ।
ਡਰੋ ਰਬ ਸਚੇ ਦੀਆਂ ਕੁਦਰਤਾਂ ਤੋਂ,
ਕਰੋ ਭੁਲ ਨਾਂ ਮਾਨ ਹੰਕਾਰ ਲੋਕੋ।

ਲੜਕੀ ਦੀ ਦਸ਼ਾ

ਸਾਰਾ ਦਿਨ ਲੜਕੀ ਵਾਂਗ ਟੈਹਲਨਾਂ ਦੇ,
ਚੌਂਕੇ ਭਾਂਡੇ ਦੀ ਸੇਵਾ ਕਮਾਂਵਦੀ ਏ।
ਧੋਵੇ ਕਪੜੇ ਹੂੰਝਦੀ ਮੂਤ ਮੈਲਾ,
ਜਦੋਂ ਸੌਨ ਤੇ ਪਖਾ ਹਲਾਂਵਦੀ ਏ।
ਭਰੇ ਮੁਠੀਆਂ ਸ਼ਾਹਣੀ ਨੂੰ ਰਾਤ ਸਾਰੀ,
ਨੀਂਦ ਆਖੀਆ ਵਿਚ ਨਾਂ ਆਂਵਦੀ ਏ।
ਕਰਮਾਂ ਮਾਰੀ ਜੇ ਕਦੇ ਉਂਘਲਾ ਜਾਵੇ,
ਚੰਡਾਂ ਮਾਰ ਕੇ ਮੁਖ ਉਡਾਂਵਦੀ ਏ।
ਜੂਠ ਮੀਠ ਜੋ ਬਚੇ ਪਰਵਾਰ ਕੋਲੋਂ,
ਲਾਡਾਂ ਪਾਲੀ ਨੂੰ ਦੇਵਦੀ ਖਾਨ ਬਦਲੇ।
ਬਾਜਾਂ ਵਾਲਿਆਂ ਕਿਤਨੀਆਂ ਤੰਗੀਆਂ ਨੇ,
ਸਾਨੂੰ ਤੇਰੇ ਦਰਬਾਰ ਵਿਚ ਜਾਨ ਬਦਲੇ।

ਦੋਹਾਂ ਨੇ ਤੁਰ ਪੈਣਾ

ਸੇਠਨੀ ਤਾਂਈ ਇਕ ਦਿਹਾੜੇ,ਮੁਠੀਆਂ ਭਰੇ ਵਿਚਾਰੀ।
ਊਂਘ ਗਈ ਕੁਝ ਲਤ ਚੰਦਰੀ ਨੇ,ਨਾਲ ਗੁਸੇ ਦੇਮਾਰੀ।
ਖੁਲੇ ਫਟ ਜਿਗਰ ਦੇ ਸਾਰੇ,ਦਿਲ ਭਰ ਭਰਕੇ ਰੋਈ।
ਬਾਜਾਂ ਵਾਲੇ ਨੂੰ ਅਜ ਹਾਲਤ, ਦਸੇ ਮੇਰੀ ਕੋਈ।