ਪੰਨਾ:ਨਿਰਾਲੇ ਦਰਸ਼ਨ.pdf/69

ਇਹ ਸਫ਼ਾ ਪ੍ਰਮਾਣਿਤ ਹੈ

(੬੫)

ਮਸਤਕ ਰੇਖ ਵਲੋਂ ਧਨੀ ਨਜਰ ਪੈਂਦਾ,
ਪਾਟੇ ਕਪੜੇ ਬਾਹਰੋਂ ਦਿਸਾਂਵਦੇ ਨੇ।
ਸਾਡੀ ਅਜ ਦੀ ਰਾਤ ਹੈ ਗਈ ਐਵੇਂ,
ਆਏ ਤੁਸੀਂ ਹੀ ਹਥ ਬਤਾਂਵਦੇ ਨੇ।
ਮਾਰ ਧਾੜ ਕਰਨੀ ਸਦਾ ਵਿਚ ਰਾਹ ਦੇ,
ਲੀਤਾ ਅਸਾਂ ਪੇਸ਼ਾ ਅਖਤਿਆਰ ਬਾਬਾ।
ਨਹੀਂ ਆਸਰਾਂ ਅਸਾਂ ਦਾ ਹੋਰ ਕੋਈ,
ਦੇਂਦਾ ਇਵੇਂ ਰੋਜ਼ੀ ਕਰਤਾਰ ਬਾਬਾ।

ਨਹਿਰੂ ਮਲ

ਹੱਥ ਜੋੜਕੇ ਪੈਰਾਂ ਤੇ ਸੀਸ ਧਰਕੇ,
ਬੁਡਾ ਆਖਦਾ ਸੁਨੋ ਹਵਾਲ ਭਾਈਉ।
ਉਜੜੇ ਪੁਜੜੇ ਅਸੀਂ ਬੇਵਤਨ ਰਾਹੀ,
ਸਾਡੇ ਕੋਲ ਨਾਂਹੀ ਪੈਸਾ ਲਾਲ ਭਾਈਉ।
ਕਦੇ ਸਮਾਂ ਸੀ ਠੀਕ ਮੈਂ ਪਾਤਸ਼ਾਹ ਸਾਂ,
ਪਰ ਹਾਂ ਸਭ ਤੋਂ ਅਜ ਕੰਗਾਲ ਭਾਈਉ
ਰੁਲਦੇ ਖੁਲਦੇ ਅਨੰਦ ਪੁਰ ਜਾ ਰਹੇ ਹਾਂ,
ਕੀਤਾ ਸਮੇਂ ਨੇ ਮਾਰ ਬੇਹਾਲ ਭਾਈਉ।
ਕਰੋ ਅਸਾਂ ਦੇ ਹਾਲ ਤੇ ਮੇਹਰ ਬਾਨੀ,
ਦਸੋ ਰਾਹ ਸਾਨੂੰ ਦੁਖਿਆਰਿਆਂ ਨੂੰ।
ਅਸੀ ਆਪ ਅਜ ਆਸਰੇ ਲਭ ਰਹੇ ਹਾਂ,
ਲੌ ਆਹ ਫੋਲ ਲੌ ਲੀੜਿਆਂ ਸਾਰਿਆਂ ਨੂੰ।