ਪੰਨਾ:ਨਿਰਾਲੇ ਦਰਸ਼ਨ.pdf/68

ਇਹ ਸਫ਼ਾ ਪ੍ਰਮਾਣਿਤ ਹੈ

(੬੪)

ਏਧਰ ਉਧਰ ਦੌੜਦੇ, ਜੰਗਲਾਂ ਵਿਚ ਦੋਵੇਂ।
ਖੂੰਨਨ ਨਦੀਏ ਘੜੀ ਨਾ, ਤੂੰ ਕਿਤੇ ਖਲੋਵੇਂ।
ਥਕ ਟੁਟ ਕੇ ਬੈਠ ਕੇ, ਪੈ ਰੋਣ ਕਿਨਾਰੇ।
ਕਰਕੇ ਕਿਰਪਾ ਪਾਰ ਲਾ, ਕਲਗੀਧਰ ਪਿਆਰੇ।
ਚੜੀ ਹੰਧੇਰੀ ਕੁਦਰਤੋਂ, ਕੁਲ ਪਈ ਗੁਬਾਰੀ।
ਰੁਖ ਟਾਲੀ ਦਾ ਡਿਗਆ, ਕੰਢੇ ਤੋਂ ਭਾਰੀ।
ਦੂਜੇ ਕੰਡੇ ਉਸ ਦੀ, ਜਾ ਲਗੇ ਪੋਰੀ।
ਬਨਿਆ ਲਾਂਗਾ ਨਦੀ ਦਾ, ਸਿਦਕਾਂ ਦੀ ਡੋਰੀ।
ਰਾਮ ਸਿੰਘ ਦੀ ਪੋਤਰੀ, ਤਦ ਖੁਸ਼ੀ ਮਨਾਈ।
ਬਾਬੇ ਤਾਈਂ ਖੋਹਲ ਕੇ, ਸਭ ਗਲ ਸੁਨਾਈ।
ਬਾਜਾਂ ਵਾਲੇ ਧੰਨ ਹੈ, ਤੇਰੀ ਵਡਿਆਈ।
ਔਖੇ ਵੇਲੇ ਹਰ ਜਗਾ, ਤੂੰ ਹੋਏ ਸਹਾਈ।
ਬਾਬਾ ਪੋਤੀ ਲੰਘ ਗਏ, ਉਤੋਂ ਚਾਂਈ ਚਾਂਈ।
ਬਾਜਾ ਵਾਲਾ ਪਰਖਦਾ, ਸਿਖਾਂ ਦੇ ਤਾਂਈ।
ਤੁਰ ਪਏ ਅਪੁਨੇ ਰਾਸਤੇ, ਉਵੇਂ ਦੁਖਿਆਰੇ।
ਇਕ ਜੰਗਲ ਵਿਚ ਅਪੁੜੇ, ਕਰਮਾਂ ਦੇ ਮਾਰੇ।

ਡਾਕੂ ਮਿਲ ਪੈਣੇ

ਜੰਗਲ ਵਿਚ ਮਿਲਿਆ ਟੋਲਾ ਡਾਕੂਆਂ ਦਾ,
ਠੈਹਰ ਬੁਢਿਆ ਆਖ ਸੁਨਾਂਵਦੇ ਨੇ।
ਆਪੇ ਕਡਦੇ ਮਾਲ ਜੋ ਕੋਲ ਤੇਰੇ,
ਨਹੀਂ ਤਾਂ ਦੇਵਾਂ ਗੇ ਮਾਰ ਫਰਮਾਂਵਦੇ ਨੇ।