ਪੰਨਾ:ਨਿਰਾਲੇ ਦਰਸ਼ਨ.pdf/67

ਇਹ ਸਫ਼ਾ ਪ੍ਰਮਾਣਿਤ ਹੈ

(੬੩)

ਕਖ ਗਲੀਆਂ ਦੇ ਬੱਚੀਏ, ਅੱਜ ਸਾਥੋਂ ਚੰਗੇ।
ਦਿਨ ਜ਼ਿੰਦਗੀ ਦੇ ਅਜੇ ਜੋ, ਰਹਿੰਦੇ ਦੁਖਦਾਈ।
ਗੁਰ ਚਰਨਾਂ ਵਿਚ ਕਟੀਏ, ਉਹ ਹੋਏ ਸਹਾਈ।
ਏਦਾਂ ਬਾਬਾ ਪੋਤਰੀ, ਦੁਖ ਸੈਂਹਦੇ ਭਾਰਾ।
ਤੁਰ ਪਏ ਵਲ 'ਅਨੰਦ ਪੁਰ' ਛਡ ਸ਼ਹਿਰ ਪਿਆਰਾ।
ਨੈਹਰੂ ਮਲ ਸੀ ਹੋ ਗਿਆ, ਨੈਣਾ ਤੋਂ ਅੰਨਾ।
ਜਾਂਦਾ ਠੇਡੇ ਖਾਂਵਦਾ, ਦਿਸੇ ਨਾ ਵਟ ਬੰਨਾ।
ਫੜੀ ਡੰਗੋਰੀ ਉਸ ਦੀ, ਸੀ ਪੋਤੀ ਪਿਆਰੀ।
ਨੰਗੀ ਪੈਰੀ ਚਲ ਰਹੇ, ਇਉਂ ਵਾਟਾਂ ਭਾਰੀ।

ਡਾਕੂ ਮਿਲਨੇ

ਵਾਹ ਸਚੇ ਪਰਮਾਤਮਾਂ, ਗਤ ਤੇਰੀ ਨਿਆਰੀ।
ਬਾਦਸ਼ਾਹਾਂ ਨੂੰ ਪਲਾਂ ਵਿਚ, ਕਰ ਦਏਂ ਭਿਖਾਰੀ।
ਕਲ ਜਿਨਾਂ ਨੂੰ ਜਗ ਸੀ, ਹੱਥੀਂ ਛਾਵਾਂ ਕਰਦਾ।
ਅਜ ਉਹਨਾਂ ਦੀ ਛਾਉਂ ਤੋਂ, ਹਰ ਇਕ ਸੀ ਡਰਦਾ।
ਲੇਟਨ ਉਤੇ ਮਖਮਲਾਂ, ਕਈ ਖਾਂਦੇ ਖਾਣੇ।
ਅਜ ਪੈਰ ਉਹਨਾਂ ਦੇ ਕਰ ਦਿਤੇ, ਕੰਡਿਆਂ ਨੇ ਕਾਣੇ।
ਦੋਵੇਂ ਬਾਬਾ ਪੋਤਰੀ, ਹਨ ਤੁਰਦੇ ਜਾਂਦੇ।
ਹੋ ਗਏ ਪੁਜ ਬੇਆਸਰੇ, ਦੁਖ ਵਿਚ ਘਬਰਾਂਦੇ।
ਪੁਜੇ ਮੰਜਲਾ ਮਾਰਦੇ, ਇਕ ਨਦੀ ਕਿਨਾਰੇ।
ਪਤਨ ਕੋਈ ਨਾਂ ਲਭਦਾ, ਦੋਏ ਫਿਰਦੇ ਸਾਰੇ।
ਤਾਰੂ ਪਾਨੀ ਉਸ ਵਿਚ, ਜ਼ੋਰਾਂ ਦੀ ਵਗੇ।
ਪਾਰ ਸਿਦਕ ਦਾ ਕਿਸਤਰਾਂ, ਹੁਨ ਬੇੜੀ ਲਗੇ।