ਪੰਨਾ:ਨਿਰਾਲੇ ਦਰਸ਼ਨ.pdf/63

ਇਹ ਸਫ਼ਾ ਪ੍ਰਮਾਣਿਤ ਹੈ

(੫੯)

ਉਸੇ ਵੇਲੇ ਸਿਦਕੀਆਂ, ਚਾ ਮਚ ਲਗਾਏ।
ਬਾਲ ਅੰਗੀਠੇ ਕੋਲਿਆਂ, ਲਿਆ ਕੋਲ ਟਕਾਏ।
ਗਰਮ ਵਛਾਕੇ ਬਿਸਤਰਾ, ਹੇਠ ਅੱਗਾਂ ਪਾਈਆਂ।
ਲਾਹ ਲਾਹ ਉਤੇ ਪਾਂਵਦੇ, ਸਭ ਸਿਖ ਰਜ਼ਾਈਆਂ।
ਹੋਏ ਕੁਲ ਹੈਰਾਨ, ਵੇਖ ਸਤਿਗੁਰ ਦੀ ਮਾਇਆ।
ਖਬਰੇ ਕੇਹੜਾ ਸਿਖ ਅਜ, ਬਿਪਤਾ 'ਚ ਆਇਆ।
ਲੰਘ ਬਿਆਸ ਸਿਖ, ਜਦੋਂ ਗਲ ਲੀੜੇ ਪਾਏ।
ਪਾਲਾ ਲੱਥਾ ਗੁਰਾਂ ਦਾ, ਹਟ ਕੰਬਨੀ ਜਾਏ।
ਦਿਨ ਚੜਦੇ ਨੂੰ ਸਿਖ ਨੇ, ਸਭ ਪੰਧ ਮੁਕਾਇਆ।
ਵਿਚ ਡਰੋਲੀ ਆਣ, ਗੁਰਾਂ ਨੂੰ ਸੀਸ ਨੁਵਾਇਆ।
ਕਹਿੰਦੇ ਜਾਨੀ ਜਾਨ, ਆਉ ਜੀ ਆਇਆਂ ਆਉ।
ਸਾਨੂੰ ਨਾਲ ਪਿਆਰ, ਅਜ ਇਸ਼ਨਾਨ ਕਰਾਉ।
ਕਪੜੇ ਲਾਹੇ ਸਤ ਗੁਰਾਂ ਸਿਖ ਗੜਵਾ ਫੜਿਆ।
ਸਾੜ ਪਿੰਡੇ ਤੇ ਵੇਖ ਕੇ, ਦਿਲ ਹੋਰ ਵਿਚ ਸੜਿਆ।
ਪੁਛੇ ਹੋ ਹੈਰਾਨ, ਪਰੱਭੂ ਕੀਹ ਵਰਤੀ ਮਾਇਆ।
ਨਿਕਲ ਸਾੜ ਸਰੀਰ ਤੇ, ਕਿੰਜ ਏਨਾਂ ਆਇਆ।
ਕਹਿੰਦੇ ਸਤਗੁਰ ਹਸਕੇ, ਇਕ ਸਿਖ ਪਿਆਰੇ।
ਸੁਟੇ ਸਾਡੇ ਤਨ ਤੇ, ਸੜਦੇ ਅੰਗਿਆਰੇ।
ਕਹਿੰਦਾ ਗੁਸੇ ਨਾਲ, ਸਿਖ ਦੇ ਮੁਛੀਂਂ ਤਾਉ।
ਐਸੇ ਪਾਪੀ ਸਿਖ ਦੀ, ਦਸ ਕਿਧਰੇ ਪਾਉ।
ਜਿਸ ਜ਼ਾਲਮ ਨੇ ਆਪਨੂੰ ਦੁਖ ਐਨਾ ਦਿਤਾ।
ਕਚਾ ਖਾਂਵਾਂ ਉਸਨੂੰ, ਨਾਂ ਕਡਾਂ ਪਿਤਾ।