ਪੰਨਾ:ਨਿਰਾਲੇ ਦਰਸ਼ਨ.pdf/61

ਇਹ ਸਫ਼ਾ ਪ੍ਰਮਾਣਿਤ ਹੈ

(੫੭)

ਫਿਰਦੀਆਂ ਵਿਚ ਬਜ਼ਾਰ ਦੇ, ਮੁਗਲਾਂ ਦੀਆਂ ਡਾਰਾਂ।
ਹਥੀਂ ਨੇਜ਼ੇ, ਬਰਛੀਆਂ, ਰਫਲਾਂ ਤਲਵਾਰਾਂ।
ਰਹਿਰਾਸ ਦੇ ਪਾਠ ਦਾ, ਆ ਹੋਇਆ ਵੇਲਾ।
ਲਗਾ ਭਠੇ ਵਿਚ ਸਿਦਕ ਦਾ, ਹੋਵਨ ਮੇਲਾ।
ਏਧਰ ਭਠੇ ਵਿਚ ਸਿਖ ਨੇ, ਡੇਰੇ ਲਾਏ।
ਉਧਰ ਸਚੇ ਪਾਤਸ਼ਾਹ, ਕੀਹ ਖੇਲ ਰਚਾਏ।
ਕਹਿੰਦੇ ਪਾਸ ਬੁਲਾਏ ਕੇ ਸਭ ਸਿਖਾਂ ਤਾਣੀ।
ਜਿਸਮ ਅਸਾਡਾ ਸੜ ਰਿਹਾ, ਉਤੇ ਪਾਵੋ ਪਾਣੀ।
ਕਮਰਾਂ ਕਸਕੇ ਸੂਰਮੇ, ਸਿਰ ਗਾਗਰਾਂ ਚਾਂਵਨ।
ਬੰਨ ਬੰਨ ਕੇ ਧਾਰ, ਸੀਸ ਉਤੇ ਜਲ ਪਾਵਨ।
ਤਾ ਭਠੇ ਦਾ ਬੁਝ ਗਿਆ, ਸਿਖ ਵੇਖੋ ਸਾਰਾ।
ਤਿਉਂ ਤਿਉਂ ਬਾਲਨ ਦੱਬਕੇ, ਝੋਕੋ ਭਠਿਆਰਾ।
ਲਾ ਚੌਕੜ ਬੈਠਾ ਸੂਰਮਾਂ, ਸਭ ਕੌਤਕ ਤਾੜੇ।
ਉਹਨੂੰ ਜਾਪਨ ਫੁਲ ਗੁਲਾਬ ਦੇ, ਕੋਲੇ ਚੰਗਿਆੜੇ।
ਪਹਿਰ ਰਾਤ ਜਾਂ ਬੀਤ ਗਈ,ਤਕ ਸਿਖ ਭਠਿਆਰਾ।
ਘਰ ਆਪਣੇ ਟੁਰ ਗਿਆ, ਪੁਟ ਡੇਰਾ ਸਾਰਾ।

ਸਿਖ ਨੇ ਬੰਨੇ ਨਿਕਲਨਾ

ਸੌਂ ਗਏ ਪਹਿਰੇਦਾਰ, ਚੁਪ ਹਰ ਥਾਂਵੇ ਛਾਈ।
ਬਿਧੀ ਚੰਦ ਨੇ ਇਸਤਰਾਂ,ਤਦ ਬਨਤ ਬਨਾਈ।
ਲੀੜੇ ਵਿਚ ਸੁਵਾਹ ਦੇ, ਕਰ ਲੀਤੇ ਕਾਲੇ।
ਵਾਂਗ ਬੁਢੜੀਆਂ ਮਾਰ ਲਈ,ਉਸ ਝੁੰਮ ਦੁਵਾਲੇ।
ਸੋਟੀ ਮੋਹੜਾ ਤੋੜਕੇ, ਇਕ ਉਸ ਬਨਾਈ।