ਪੰਨਾ:ਨਿਰਾਲੇ ਦਰਸ਼ਨ.pdf/6

ਇਹ ਸਫ਼ਾ ਪ੍ਰਮਾਣਿਤ ਹੈ

(੬)

ਐਪਰ ਉਤੋਂ ਦੋ ਰੂਪ ਵਟਾਏ ਹੋਏ ਸਨ।
ਪਿਤਾ ਕਾਲੂ ਜੀ ਪੁਤ ਦੀਆਂ ਕਰਾਨੀਆਂ ਤੋਂ,
ਚਿਥੇ ਪਏ ਸਨ ਬੜੇ ਘਬਰਾਏ ਹੋਏ ਸਨ।
ਜਾਨੀ ਜਾਨ ਨੇ ਖੋਹਲ ਕੇ ਹਟ ਏਥੇ,
ਸੌਦੇ ਸਚ ਦੇ ਸਸਤੇ ਲਗਾਏ ਹੋਏ ਸਨ।
ਰੰਡਾਂ ਘਲੀਆਂ ਤੇ ਸਾਕ ਅੰਗ ਆਏ,
ਰੀਤ ਮੁਢ ਤੋਂ ਜਿਵੇਂ ਹੈ ਜਾਰੀ ਹੋਈ।
ਦਾਨ ਮੂੰਹ ਮੰਗੇ ਪਾਏ ਮੰਗਤਿਆਂ ਨੇ,
ਖੁਸ਼ੀ ਵਿਚ ਵਿਆਹ ਦੀ ਤਿਆਰੀ ਹੋਈ।

ਜੰਜ ਚੜਨੀ

(ਤਰਜ਼ ਅਲਗੋਜ਼ੇ) [ਪੂਰਨ]

ਜੰਜ ਚਲੀ ਸਤਿਗੁਰਾਂ ਦੀ, ਕਹਿੰਦੀ ਸਤ ਕਰਤਾਰ।
ਨਾਲ ਰਬਾਬੀ ਚਲਿਆ, ਮਰਦਾਨਾ ਚੁਕ ਸਤਾਰ।
ਨਾਂ ਕੋਈ ਗਾਨਾ ਬੰਨਿਆਂ, ਨਾਂ ਲਾਏ ਹਾਰ ਸ਼ੰਗਾਰ।
ਚੀਰੇ ਦੀ ਥਾਂ ਬੰਨ ਲਈ, ਕਰ ਭਗਵੀ ਦਸਤਾਰ।
ਨਾਂ ਕੋਈ ਵਾਜਾ ਵਜਿਆ, ਨਾਂ ਹੋਏ ਖੜਕਾਰ।
ਚਲੇ ਜਾਂਜੀ ਨਾਲ ਨੇ ਨਿਤ ਨੇਮੀ ਸਰਦਾਰ।

(ਪਉੜੀ)

ਜੰਜ ਵਟਾਲੇ ਅਪੜੀ, ਜਦ ਪੰਧ ਮੁਕਾਕੇ।
ਮੁੰਡੇ ਕੁੜੀਆਂ ਵੇਖਦੇ, ਜੰਜ ਤਾਂਈ ਆਕੇ।
ਫਿਰ ਮੂਲੇ ਨੂੰ ਦਸਦੇ, ਸਭ ਗਲਾਂ ਜਾਕੇ।
ਸ਼ਾਦੀ ਵਾਲਾ ਵਰਤਿਆ, ਕੋਈ ਸਗਨ ਨਾ ਕਾਕੇ।