ਪੰਨਾ:ਨਿਰਾਲੇ ਦਰਸ਼ਨ.pdf/58

ਇਹ ਸਫ਼ਾ ਪ੍ਰਮਾਣਿਤ ਹੈ

(੫੪)

ਸ਼ਕਲ ਸਿਖ ਦੀ ਵੇਖ ਕੇ, ਲਗੀਆਂ ਘਬਰਾਵਨ।
ਭੇਡਾਂ ਵਾਂਗੂੰ ਸਹਿਮੀਆਂ,ਨਾਂ ਕੰਨ ਹਲਾਵਨ।
ਬਲਨ ਮਸਾਲਾਂ ਵਾਂਗ,ਸ਼ੇਰ ਦੇ ਨੈਨ ਅੰਗੂਰੀ।
ਥਰ ਥਰ ਕੰਬਨ ਕੁਲ, ਵੇਖ ਮਥੇ ਤੇ ਘੂਰੀ।
ਜਾਨੋ ਸਾਨੂੰ ਖਾਲਸਾ, ਕਿਉਂ ਮਾਰ ਗੁਵਾਂਵੇਂ।
ਨਾਮ ਖੁਦਾ ਦੇ ਬਖਸ਼ ਦੇ,ਲੈ ਲੈ ਜੋ ਚਾਂਹਵੇਂ।
ਕਿਹਾ ਬਿਧੀ ਚੰਦ ਕਢ ਦਿਉ,ਜ਼ੇਵਰ ਦੁਸ਼ਾਲੇ।
ਹਥੀਂ ਅਪੁਨੀ ਕਡਕੇ, ਮੇਰੇ ਕਰੋ ਹਵਾਲੇ।
ਡੇਰ ਨਾਂਂ ਲਾਈ ਬੇਗਮਾਂ, ਝਟ ਖੋਹਲੇ ਤਾਲੇ।
ਹਥ ਫੜਾਏ ਸਿਖ ਦੇ, ਜ਼ੇਵਰ ਤੇ ਦੁਸ਼ਾਲੇ।
ਤੁਰਦਾ ਬੋਲਿਆ ਬਿਧੀ ਚੰਦ,ਗਲ ਸੁਨਲੋ ਮੇਰੀ।
ਜੇਕਰ ਅੰਦਰੋਂ ਬੋਲੀਆਂ ਵਡ ਕਰ ਦਿਆਂ ਢੇਰੀ।
ਬਾਹਰੋਂ ਬੂਹੇ ਮਾਰਕੇ ਜੰਦਰੇ ਖੜਕਾਏ।
ਲਥ ਪਊੜੀਉਂ ਰਾਹ ਪਿਆ ਸਿਰ ਬੁਰਕਾਪਾਏ।

ਰੌਲਾ

ਦੋ ਤਿੰਨ ਘੜੀਆਂ ਬੇਗਮਾਂ, ਦੜਵਟ ਲੰਘਾਂਈਆਂ।
ਪਿਛੋਂ ਇਕ ਦਮ ਕੁਤੀਆਂ, ਵਾਂਗਰ ਚਚਲਾਂਈਆਂ।
ਮਿਲੇ ਦੁਹਾਈ ਖਾਨ ਜੀ, ਕਰਨਾ ਉਪਰਾਲਾ।
ਲੈ ਗਿਆ ਸਾਨੂੰ ਲੁਟਕੇ, ਸਿਖ ਬੁਰਕੇ ਵਾਲਾ।
ਧਕ ਧਕ ਬੂਹੇ ਭੰਨਦੀਆਂ, ਪਿਆ ਰੋਲਾ ਭਾਰਾ।
ਭਜੇ ਆਏ ਮੁਗਲ, ਧੀਰ ਦੇ ਸੁਨ ਕੇ ਕਾਰਾ।
ਬਨਕੇ ਔਰਤ ਲੈ ਗਿਆ, ਲੁਟ ਸਿਖ ਹਤਿਆਰਾ।