ਪੰਨਾ:ਨਿਰਾਲੇ ਦਰਸ਼ਨ.pdf/57

ਇਹ ਸਫ਼ਾ ਪ੍ਰਮਾਣਿਤ ਹੈ

(੫੩)

ਏਦਾਂ ਦਿਨ ਗੁਜ਼ਾਰਕੇ, ਸਿਖ ਸੁਤਾ ਰਾਤੀਂਂ।
ਵੇਸ ਜ਼ਨਾਨਾ ਧਾਰਿਆ, ਉਠਕੇ ਪਰਭਾਤੀ।
ਜਦੋਂ ਘਰਾਂ ਤੋਂ ਮੁਗਲ ਗਏ,ਕੁਲ ਵਿਚ ਕਚੈਹਰੀ।
ਸਿਰ ਤੇ ਬੁਰਕਾ ਸੁਟਕੇ,ਤੁਰਿਆ ਸਿਖ ਲੈਹਰੀ।
ਤਪੀ ਕਚੈਹਰੀ ਨਸ਼ੇ ਪੀ, ਹੁਕੇ ਗੁੜਕਾਂਦੀ।
ਲਗੀ ਉਹਨਾਂ ਸਾਂਹਵਿਉਂ,ਏਹ ਪੈਲਾਂ ਪਾਂਦੀ।
ਹੋਏ ਮੁਗਲ ਹੈਰਾਨ ਵੇਖ, ਹਧ ਮੁਕੀ ਯਾਰੋ।
ਤੀਵੀਂ ਕੇਹੜੇ ਖਾਨ ਦੀ,ਸਭ ਜਣੇ ਵਿਚਾਰੋ।
ਉਚੇ ਮੋਟੇ ਕਦ ਦੀ, ਐਡੀ ਫੁਰਤੀਲੀ।
ਝੂਮੇ ਹਥਨੀ ਵਾਂਗਰਾਂ, ਭਾਰੀ ਨਖਰੀਲੀ।
ਜੇਹੜੇ ਰਾਹੋਂ ਨਫਰ ਸੀ,ਕਲ ਪਉੜੀ ਚੜਿਆ।
ਉਸੇ ਰਾਹੋਂ ਸੂਰਮਾ, ਜਾ ਅੰਦਰ ਵੜਿਆ।
ਬੇਗਮਾਂ ਤਾਂਈ ਹਥ ਨਾਲ ਜਾ ਕਰੇ ਇਸ਼ਾਰੇ।
ਏਧਰ ਉਧਰ ਘੁੰਡ ਚੁਕ, ਚੁਕ ਝਾਤਾਂ ਮਾਰੇ।
ਅਖਨ ਹਸ ਹਸ ਬੇਗਮਾਂ ਛਡ ਮਕਰ ਫਰੇਬੇ।
ਲੀਤਾ ਅਸਾਂ ਪਛਾਨ,ਸਿਰੋਂ ਲਾਹ ਬੁਰਕਾ ਬੇਬੇ।
ਲੁਕਨ ਮੀਟੀ ਖੇਡ ਨਾਂ ਸਾਡੇ ਨਾਲ ਸ਼ਦੈਣੇ।
ਪਾ ਭੁਲੇਖੇ ਅਸਾਂ ਨੂੰ, ਨਾਂ ਐਵੇਂ ਭੈਣੇ।
ਅੰਦਰ ਬਚੇ ਬੇਗਮਾਂ, ਜਦ ਆ ਗਏ ਸਾਰੇ।
ਝਟ ਪਟ ਬੂਹਾ ਭੀੜਕੇ,ਸਿਖ ਜੰਦਰਾ ਮਾਰੇ।
ਖੰਡਾ ਧੂਹਕੇ ਬੁਕਲੋਂ ਜੋਧੇ ਚੰਮਕਾਇਆ।
ਟੋਟੇ ਟੋਟੇ ਕਰ ਦਿਆਂ, ਜਿਸ ਰੌਲਾ ਪਾਇਆ।