ਪੰਨਾ:ਨਿਰਾਲੇ ਦਰਸ਼ਨ.pdf/56

ਇਹ ਸਫ਼ਾ ਪ੍ਰਮਾਣਿਤ ਹੈ

(੫੨)

ਏਧਰ ਉਧਰ ਖੋਲ ਖੋਲ, ਮੁੜ ਪਲਟਾਵੇ।
ਰੰਗ ਨਾਲ ਰੰਗ ਰਲ ਗਿਆ, ਕੰਮ ਗੁਰਾਂ ਬਨਾਇਆ
ਨਕਲੀ ਜੋੜਾ ਖਾਨ ਜੀ,ਕਹਿ ਹਥ ਫੜਾਇਆ।
ਅਸਲ ਨਾਲੋਂ ਨਕਲ ਦਾ, ਸ਼ੋ ਹੁੰਦਾ ਭਾਰੀ।
ਝੂਠਾ ਰੇਸ਼ਮ ਖਾਨ ਜੀ, ਹੈ ਮਾਲ ਬਜਾਰੀ।
ਖਾਨ ਆਖਦਾ ਸਿਖ ਨੂੰ, ਲੇਵੋ ਜੀ ਲੇਵੋ।
ਮੁਲ ਨਹੀਂ ਕੁਝ ਮੰਗਦਾ, ਜੋ ਮਰਜ਼ੀ ਦੇਵੋ।
ਸਾਡੇ ਇਹ ਕਿਸ ਕੰਮ ਨੇ, ਲੈ ਐਵੇਂ ਜਾਵੋ।
ਸਾਡੀ ਅਪਣ ਬਾਪ ਨੂੰ, ਜਾ ਨਜਰ ਚੜ੍ਹਾਵੋ।
ਸਿਖ ਆਖਦਾ ਖਾਨ ਜੀ,ਨਹੀਂ ਏਦਾਂ ਲੈਂਦਾ।
ਰੰਗ ਮਿਲਦਾ ਮੈਂ ਤਾਰਦਾ,ਮੁਲ ਜੋ ਵੀ ਪੈਂਦਾ।
'ਅਸਲਾਮਾ ਲੈਕਮ' ਖਾਨ ਜੀ, ਅਗੇ ਹੁਨ ਜਾਂਦੇ।
'ਵਾ ਲੈਕਮ ਅਸਲਾਮ’, ਉਠ ਕੇ ਕੁਲ ਬੁਲਾਂਦੇ।
ਫਿਰ ਵੀ ਆਵੇ ਜੇ ਕਦੇ,ਆ ਦਰਸ ਦਖਾਣਾ।
ਸਾਡੇ ਵਲੋਂ ਬਾਪ ਨੂੰ, ਅਸਲਾਮ ਬੁਲਾਣਾ।

ਬਿਧੀ ਚੰਦ ਨੇ ਜ਼ਨਾਨਾ ਭੇਸ ਕਰਕੇ
ਦੁਸ਼ਾਲੇ ਲੈ ਜਾਣੇ

ਪਾਸ ਦਰਜ਼ੀਆਂ ਉਠਕੇ, ਸੂਰਾ ਆਇਆ।
ਜੋੜਾ ਘਰ ਦੇ ਵਾਸਤੇ,ਇਕ ਆਖ ਸੁਵਾਇਆ।
ਨਾਲੇ ਇਕ ਸੁਵਾਲਿਆ, ਉਸ ਬੁਰਕਾ ਕਾਲਾ।
ਫਿਰ ਮੋਚੀ ਕੋਲੋਂ ਲੈ ਲਿਆ,ਜੋੜਾ ਤੀਵੀਆਂ ਵਾਲਾ।