ਪੰਨਾ:ਨਿਰਾਲੇ ਦਰਸ਼ਨ.pdf/52

ਇਹ ਸਫ਼ਾ ਪ੍ਰਮਾਣਿਤ ਹੈ

(੪੮)

ਨਾਲੇ ਅਪੁਨੇ ਪੀਰ ਨੂੰ,ਇੰਜ ਕਹਿਨਾ ਜਾਕੇ।
ਜੇ ਹਿੰਮਤ ਏ ਉਸ ਵਿਚ, ਦਸੇ ਮੰਗਵਾਕੇ।
ਜੇ ਬਹੁਤਾ ਕੁਝ ਬੋਲਿਆ,ਸਚ ਕਰਾਂ ਸੁਨਾਕੇ।
ਕੁਤਿਆਂ ਅਗੇ ਪਾ ਦਿਆਂ, ਟੋਟੇ ਕਰਵਾਕੇ।
ਖਸ ਦਸ਼ਾਲੇ ਇੰਜ ਕਹਿ, ਲਾ ਘੋੜੇ ਅਡੀ।
ਵਲ ਮਹੱਲਾਂ ਤੁਰ ਗਿਆ, ਫਰਲਾਟੇ ਛਡੀ।

ਸੰਗਤ ਨੇ ਡਰੋਲੀ ਪੁਜਨਾ

ਸਬਰ ਅੰਤ ਕਰਕੇ ਫੇਰ ਪੁਟ ਡੇਰਾ,
ਸਿਖ ਵਿਚ ਡਰੋਲੀ ਦੇ ਆਂਵਦੇ ਨੇ।
ਤੀਜਾ ਕੋਲ ਦੁਸ਼ਾਲਾ ਜੋ ਬਚ ਰਿਹਾ,
ਭੇਟਾ ਰਖਕੇ ਸੀਸ ਨੁਵਾਂਦੇ ਨੇ।
ਘਟ ਘਟ ਦੀ ਜਾਨਦੇ ਪਰੀ ਪੂਰਨ,
ਅਗੋਂ ਹਸਕੇ ਇੰਜ ਫਰਮਾਂਵਦੇ ਨੇ।
ਘਰੋਂ ਤਿੰਨ ਆਂਦੇ ਦਿਤਾ ਇਕ ਸਾਨੂੰ,
ਦੋ ਰਖ ਲੈ ਕਿਉਂ ਸੁਨਾਂਵਦੇ ਨੇ।
ਜਿਵੇਂ ਰਾਹ ਵਿਚ ਵਾਰਤਾ ਹੋਈ ਬੀਤੀ,
ਜੀਭਾ ਅਪੁਨੀ ਨਾਲ ਸੁਨਾਉ ਭਾਈ।
ਤੁਰਦੀ ਵਾਰ ਜੋ ਪਟੀ ਦੇ ਖਾਨ ਕਿਹਾ,
ਨਾਲੇ ਉਹਵੀ ਸੁਨਾਂਹ ਪੁਚਾਉ ਭਾਈ।

ਸਿਖ

ਸਤਗੁਰ ਸਚੇ ਪਾਤਸ਼ਾਹ, ਤੁਸੀਂ ਅੰਤਰ ਜਾਮੀ।
ਦਸ ਨਹੀਂ ਸਕਦੇ ਬੋਲਕੇ, ਅਸੀਂ ਕਪਟੀ ਕਾਮੀ।