ਪੰਨਾ:ਨਿਰਾਲੇ ਦਰਸ਼ਨ.pdf/51

ਇਹ ਸਫ਼ਾ ਪ੍ਰਮਾਣਿਤ ਹੈ

(੪੭)

ਪਟੀ ਦੇ ਹਾਕਮ ਨੇ ਦੁਸ਼ਾਲੇ ਲੈ ਲੈਣੇ
ਹਾਕਮ ਪਟੀ ਸ਼ੈਹਰ ਦਾ,ਇਸ ਰਸਤੇ ਆਇਆ।
ਵੇਖ ਦੁਸ਼ਾਲੇ ਉਸਦਾ ਸੀ,ਮਨ ਲਲਚਾਇਆ।
ਖੁਸ਼ ਹੋਕੇ ਫਿਰ ਆਖਦਾ, ਸਿਖਾਂ ਨੂੰ ੳਵੇਂ।
ਮੁਲ ਦੁਸ਼ਾਲੇ ਦੇ ਦਿਉਂ, ਐਹ ਮੈਨੂੰ ਦੋਵੇਂ।
ਆਏ ਕਿਹੜੇ ਮੁਲਕ ਚੋਂ, ਕਿਸ ਪਾਸੇ ਚਲੇ।
ਕਿਸ ਰਾਜੇ ਨੇ ਕਿਸ ਲਈ,ਏਹ ਤੋਹਫੇ ਘਲੇ।
ਹਥ ਜੋੜ ਸਿਖ ਆਖਦੇ, ਹੋ ਇਕ ਜ਼ਬਾਨੇ।
ਨਹੀਂ ਖਾਨ ਜੀ ਵੇਚਨੇ, ਏਹ ਹੈਨ ਬਿਗਾਨੇ।
ਬਨਦੇ ਨੇ ਕਸ਼ਮੀਰ ਵਿਚ, ਉਥੋਂ ਮੰਗਵਾਉ।
ਜੇਹੜੇ ਰੰਗ ਦੀ ਲੋੜ ਹੈ,ਸੰਗ ਰੀਝ ਬਨਾਉ।
ਵਿਚ ਡਰੋਲੀ ਦੇ ਰਹੇ, ਗੁਰ ਛੇਂਵਾ ਭਾਰੀ।
ਭੇਟਾ ਉਸਦੀ ਲੈ ਚਲੀ,ਏਹ ਸੰਗਤ ਸਾਰੀ।
ਸੁਨ ਸਤਗੁਰ ਦਾਨਾਮ,ਖਾਨ ਨੂੰ ਗੁਸਾ ਆਇਆ।
ਮੇਰੇ ਨਾਲੋਂ ਉਸਦਾ, ਕੀਹ ਸ਼ਾਨ ਸੁਵਾਇਆ।
ਨਹੀਂ ਫਕੀਰਾਂ ਵਾਸਤੇ ਏਹ ਬਨੇ ਦੁਸ਼ਾਲੇ।
ਘਰ ਬਾਦਸ਼ਾਂਹ ਸੋਭਦੇ, ਏਹ ਹੀਰਿਆਂ ਵਾਲੇ।

(ਤਥਾ)

ਆਖ ਇਸਤਰਾਂ ਕਰ ਲਏ,ਉਸ ਦੋਵੇਂ ਕਠੇ।
ਨਾਲੇ ਕਰਦਾ ਇਸ ਤਰਾਂ, ਸੰਗਤ ਨੂੰ ਠਠੇ।
ਨਿਕਲੋ ਬੰਨੇ ਸ਼ੈਹਰ ਥੀਂ, ਮੈਂ ਕਹਾਂ ਜ਼ਬਾਨੀ।
ਪਾਨੀ ਪੀ ਲਿਉ ਰਸਤਿਉਂ, ਐਹ ਲਉਅਠਿਆਨੀ।