ਪੰਨਾ:ਨਿਰਾਲੇ ਦਰਸ਼ਨ.pdf/5

ਇਹ ਸਫ਼ਾ ਪ੍ਰਮਾਣਿਤ ਹੈ

"'ੴ ਸਤਿਗੁਰ ਪ੍ਰਸਾਦਿ॥"'

ਗੁਰੂ ਨਾਨਕ ਦੇਵ ਜੀ ਦਾ ਵਿਵਾਹ

'ਮੂਲਾ' ਚੋਣਾ ਵਟਾਲੇ ਦੇ ਰਹਿਣ ਵਾਲਾ,
ਧੀ ਸੁਲੱਖਨੀ ਉਹਦੀ ਜੁਵਾਨ ਹੋਈ।
'ਜੈ ਰਾਮ' ਭਨੂਜੇ ਦੇ ਮੇਲ ਕਰਕੇ,
ਮੰਗਨੀ ਗੁਰਾਂ ਦੀ ਉਹਦੇ ਘਰ ਆਨ ਹੋਈ।
ਮਾਂ ਪਿਉ ਜਾਈ ਪਿਆਰੜੀ ਭੈਣ ਤਾਂਈ,
ਏਸ ਕੰਮ ਦੀ ਖੁਸ਼ੀ ਮਹਾਨ ਹੋਈ।
ਸਾਹਾ ਸੋਧਿਆ ਤੇ ਦਿਨ ਗਿਆ ਮਿਥਿਆ,
ਦੁੰਹਾਂ ਧਿਰਾਂ ਨੂੰ ਗਲ ਪਰਵਾਨ ਹੋਈ।
ਜੈਰਾਮ ਨੂੰ ਮੂਲੇ ਨੇ ਲਿਖਿਆ ਏਹ,
ਜੰਜ ਘਰ ਮੇਰੇ ਆਲੀਸ਼ਾਨ ਆਵੇ।
ਰਿਸ਼ਤੇ ਦਾਰ ਨੇ ਕੁਲ ਧਨਾਢ ਮੇਰੇ,
ਕਿਸੇ ਗਲ ਗਲ ਦੀ ਨਾਂ ਹਾਨ-ਤਾਨ ਆਵੇ।
ਭੈਨ ਨਾਨਕੀ ਕੋਲ 'ਸੁਲਤਾਨ ਪੁਰ' ਈ,
ਨਾਨਕ ਵੀਰ ਜੀ ਚਿਰਾਂ ਤੋਂ ਆਏ ਹੋਏ ਸਨ।
ਭੈਨ 'ਨਾਨਕੀ' ਤ ਨਾਨਕ ੲਕ ਈ ਸਨ,