ਪੰਨਾ:ਨਿਰਾਲੇ ਦਰਸ਼ਨ.pdf/46

ਇਹ ਸਫ਼ਾ ਪ੍ਰਮਾਣਿਤ ਹੈ

(੪੪)

ਕਿਲਾਂ ਨਾਲੇ ਦੁਖ ਨਹੀਂ, ਹੁਣ ਹੁੰਦਾ ਭਾਰਾ।
ਨੰਗੀ ਪੈਰੀ ਚਲ ਚਲ, ਖਪ ਗਿਆ ਵਿਚਾਰਾ।
ਆ ਚਰਨਾਂ ਤੇ ਡਿਗਿਆ, ਦੇਵੀ ਚੰਦ ਦਾਨੀ।
ਪਟੀਆਂ ਬਧੀਆਂ ਵੇਖ ਕੇ, ਗਈ ਵਰਤ ਹੈਰਾਨੀ।
ਸਿਖਾਂ ਤਾਈਂ ਪੁਛਦਾ, ਕੀਹ ਗਲ ਭਰਾਓ।
ਕਿਉਂ ਪਟੀਆਂ ਨੇ ਬਧੀਆਂ, ਕਿਉਂ ਸਕੇ ਕਹਾਓ।
ਕਹਿੰਦੇ ਸਿਖ ਇਸ ਭੇਦ ਦੀ, ਕੁਝ ਸੂਝ ਨਾ ਸਾਨੂੰ।
ਦਸੂ ਸੱਚਾ ਪਾਤਸ਼ਾਹ, ਹਾਲ ਆਪ ਤੁਹਾਨੂੰ।

(ਤਥਾ)

ਦੇਵੀ ਚੰਦ ਹੱਥ ਜੋੜ ਕੇ ਸਤਿਗੁਰ ਨੂੰ ਕਹਿੰਦਾ।
ਚਰਨਾਂ ਵਿਚੋਂ ਪਾਤਸ਼ਾਹ, ਲਹੂ ਕਿਉਂ ਏ ਵਹਿੰਦਾ।
ਸਤਿਗੁਰ ਕਹਿੰਦੇ ਸਿਖ ਸੀ, ਇਕ ਸਾਡਾ ਪਿਆਰਾ।
ਉਸ ਨੇ ਸਾਡੇ ਨਾਲ ਏਹ, ਕੀਤਾ ਵਰਤਾਰਾ।
ਦੇਵੀ ਚੰਦ ਤਦ ਆ ਗਿਆ, ਗੁਸੇ ਵਿਚ ਭਾਰਾ।
ਸਿਖ ਪਿਆਰਾ ਉਹ ਕਿਹਾ, ਉਹ ਹੈ ਹਤਿਆਰਾ।
ਉਸ ਸਿਖ ਨੂੰ ਜਾਏ ਗਾ, ਨਰਕਾਂ ਵਿਚ ਪਾਇਆ।
ਜਿਸ ਤੁਹਾਨੂੰ ਪਿਤਾ ਜੀ, ਦੁਖ ਐਡਾ ਪੁਚਾਇਆ।
ਖੋਹਲ ਗੁਰਾਂ ਨੇ ਪਟੀਆਂ, ਤਦ ਜ਼ਖਮ ਵਖਾਏ।
ਸੂਏ ਹਥ ਵਜ਼ੀਰ ਦੇ, ਦੋਵੇਂ ਪਕੜਾਏ।
ਸਿਖਾ ਜਰਾ ਪਛਾਨਕੇ, ਦਸ ਏਹਨਾਂ ਤਾਂਂਈ।
ਵਿਚ ਭੁਲੇਖੇ ਤੂੰ ਸੁਤਾ, ਕੁਝ ਖ਼ਬਰਾਂ ਨਾਂਹੀਂਂ।
ਤੂੰ ਚਰਨਾਂ ਦਾ ਧਿਆਨ ਸੀ, ਅਖਾਂ ਵਿਚ ਧਰਿਆ।
ਉਹ ਦੁਖ ਸੂਇਆਂ ਵਾਲੜਾ, ਤੇਰਾ ਮੈਂ ਜਰਿਆ।